ताज़ा खबरपंजाब

ਪਿੰਡ ਥੋਥੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਬਲ : ਵਿਧਾਇਕ ਦਲਬੀਰ ਸਿੰਘ ਟੌਗ

ਬਾਬਾ ਬਕਾਲਾ, 19 ਜੁਲਾਈ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਤੋਂ ਐਮਐਲਏ ਦਲਬੀਰ ਸਿੰਘ ਟੌਗ ਵੱਲੋਂ ਹਲਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਅਤੇ ਪਿੰਡ ਪਿੰਡ ਜਾ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਲਬੀਰ ਸਿੰਘ ਟੌਗ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ਹੋਇਆ ਉਸ ਟਾਈਮ ਪਿੰਡ ਥੋਥੀਆਂ ਵਿੱਚ ਵੱਡਾ ਬਲ ਮਿਲਿਆ ਜਦੋਂ ਪਿੰਡ ਥੋਥੀਆਂ ਦੇ ਕਈ ਪਰਿਵਾਰਾਂ ਨੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਦਲਬੀਰ ਸਿੰਘ ਟੌਗ ਵੱਲੋਂ ਦੱਸਿਆ ਗਿਆ ਕਿ ਇਹ ਸਭ ਬਲਾਕ ਪ੍ਰਧਾਨ ਸ਼ੁਭਕਰਮਜੀਤ ਸਿੰਘ ਭਿੰਡਰ ਅਤੇ ਸਰਪੰਚ ਕਵਲਬੀਰ ਸਿੰਘ ਭੋਰਛੀ ਦੀ ਮਿਹਨਤ ਸਦਕਾ ਅਸੰਭਵ ਹੋ ਸਕਿਆ ਹੈ।ਇਸ ਮੌਕੇ ਬਲਜੀਤ ਸਿੰਘ ਸਮਤੀ ਮੈਂਬਰ,ਮਨਪ੍ਰੀਤ ਸਿੰਘ ,ਯੋਗਬੀਰ ਸਿੰਘ ਵਾਈਸ ਚੈਅਰਮੈਨ ,ਵਿਸ਼ਾਲ ਮੰਨਣ ਐਮ ਸੀ,ਕਰਮਜੀਤ ਸਿੰਘ ਸਰਪੰਚ,ਫਲਵਿੰਦਰ ਸਿੰਘ ਸਰਪੰਚ ਆਦਿ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button