कोविड -19ताज़ा खबरपंजाब

ਪਿੰਡ ਅਕਲੀਆ ਸਿੱਧੂ ਪੱਤੀ ਤੇ ਅਨੰਤ ਅਨਾਥ ਆਸ਼ਰਮ ਨਥਾਣਾ ਚੋਂ ਮਾਈਕਰੋ ਕੰਟੇਨਮੈਂਟ ਜੋਨ ਹਟਾਇਆ : ਜਿਲਾ ਮੈਜਿਸਟ੍ਰੇਟ

ਬਠਿੰਡਾ, 26 ਮਈ (ਸੁਰੇਸ਼ ਰਹੇਜਾ) : ਜ਼ਿਲਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਜ਼ਿਲੇ ਦੇ ਪਿੰਡ ਅਕਲੀਆ ਦੀ ਸਿੱਧੂ ਪੱਤੀ, ਮੇਨ ਗਲੀ, ਖੇਤਰ ਦੇ ਹਾਊਸ ਨੰਬਰ ਐਸ-25 ਤੋਂ ਐਸ-32 ਅਤੇ ਅਨੰਤ ਅਨਾਥ ਆਸ਼ਰਮ ਨਥਾਣਾ ਦੇ ਖੇਤਰ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਐਲਾਨਿਆ ਸੀ ਪਰ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਨਾਂ ਖੇਤਰਾਂ ਵਿਚ ਹੁਣ ਕੋਈ ਵੀ ਨਵਾਂ ਕੋਵਿਡ ਕੇਸ ਸਾਹਮਣੇ ਨਹੀਂ ਆਇਆ।

ਇਸ ਨੂੰ ਮੁੱਖ ਰੱਖਦਿਆਂ ਹੁਣ ਪਿੰਡ ਅਕਲੀਆ ਦੀ ਸਿੱਧੂ ਪੱਤੀ, ਮੇਨ ਗਲੀ, ਖੇਤਰ ਦੇ ਹਾਊਸ ਨੰਬਰ ਐਸ-25 ਤੋਂ ਐਸ-32 ਅਤੇ ਅਨੰਤ ਅਨਾਥ ਆਸ਼ਰਮ ਨਥਾਣਾ ਨੂੰ ਮਾਈਕਰੋ ਕੰਟੇਨਮੈਂਟ ਜੋਨ ਤੋਂ ਹਟਾਇਆ ਗਿਆ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਿੰਡ ਅਕਲੀਆ ਦੀ ਸਿੱਧੂ ਪੱਤੀ, ਮੇਨ ਗਲੀ, ਖੇਤਰ ਦੇ ਹਾਊਸ ਨੰਬਰ ਐਸ-25 ਤੋਂ ਐਸ-32 ਅਤੇ ਅਨੰਤ ਅਨਾਥ ਆਸ਼ਰਮ ਨਥਾਣਾ ਦੇ ਏਰੀਏ ਵਿਚ ਹੁਣ ਆਮ ਵਾਂਗ ਸਥਿਤੀ ਬਹਾਲ ਹੋਵੇਗੀ।

Show More

Related Articles

Leave a Reply

Your email address will not be published. Required fields are marked *

Back to top button