ताज़ा खबरपंजाब

ਪਾਣੀਪਤ ਤੋਂ ਦੌਡ਼ੇ ਮੰਦਬੁੱਧੀ ਵਿਅਕਤੀ ਨੂੰ ਜਲੰਧਰ ਪੁਲੀਸ ਨੇ ਸਿੱਖ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਵਾਰਸਾਂ ਹਵਾਲੇ ਕੀਤਾ

ਜਲੰਧਰ (ਕਬੀਰ ਸੌਂਧੀ) : ਪਾਣੀਪਤ ਤੋਂ ਦੌੜੇ ਇੱਕ ਮੰਦਬੁੱਧੀ ਧਾਰਮਿਕ ਬਿਰਤੀ ਵਾਲੇ ਵਿਅਕਤੀ ਮਲਕੀਤ ਸਿੰਘ (30 ਸਾਲ) ਸਪੁੱਤਰ ਮਨਮੋਹਨ ਸਿੰਘ ਜੋ ਜਲੰਧਰ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਸੋਨੂੰ ਦੀ ਭੂਆ ਦਾ ਲੜਕਾ ਹੈ ਕੋਲ ਮੋਟਰਸਾਈਕਲ ਤੇ ਪਹੁੰਚਿਆ ਅਤੇ ਉਥੇ ਦੌੜ ਕੇ ਸਿਵਲ ਹਸਪਤਾਲ ਪਹੁੰਚ ਗਿਆ ਜਿੱਥੇ ਉਹ ਉੱਚੀ ਉੱਚੀ ਗੁਰਬਾਣੀ ਦਾ ਪਾਠ ਕਰ ਰਿਹਾ ਸੀ ਤਾਂ ਉਥੋਂ ਦੇ ਵਿਅਕਤੀਆਂ ਨੇ ਉਸ ਨੂੰ ਚਾਰ ਨੰਬਰ ਪੁਲਸ ਦੇ ਹਵਾਲੇ ਕਰ ਦਿੱਤਾ ਜਿਥੇ ਐੱਸ ਐਚ ਓ ਸੁਖਦੇਵ ਸਿੰਘ ਅਤੇ ਸਾਰੇ ਸਟਾਫ਼ ਨੇ ਬੜੇ ਸੁਚੱਜੇ ਢੰਗ ਨਾਲ ਦੇਖਭਾਲ ਕੀਤੀ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਸੋਨੂੰ ਕਮੇਟੀ ਦੇ ਦਫ਼ਤਰ ਸਾਰੀ ਜਾਣਕਾਰੀ ਦਿੱਤੀ ਡਾ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਨੇ ਉਸਦੇ ਘਰ ਪਾਣੀਪਤ ਸੰਪਰਕ ਕਰਕੇ ਉਨ੍ਹਾਂ ਦੇ ਘਰਵਾਲਿਅਾਂ ਨੂੰ ਜਲੰਧਰ ਬੁਲਾਇਆ ਜਿੱਥੇ ਏਸੀਪੀ ਹਰਸਿਮਰਤ ਸਿੰਘ ਛੇਤਰਾ ਐਸਐਚਓ ਸੁਖਦੇਵ ਸਿੰਘ ਅਤੇ ਏਐਸਆਈ ਗੁਰਮੀਤ ਸਿੰਘ ਨੇ ਮਲਕੀਤ ਸਿੰਘ ਨੂਁ ਉਸ ਦੇ ਵੱਡੇ ਭਰਾ ਤਲਵਿੰਦਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਹਵਾਲੇ ਕੀਤਾ ਇਸ ਸਾਰੇ ਕੰਮ ਵਿਚ ਏਸੀਪੀ ਹਰਸਿਮਰਤ ਸਿੰਘ ਛੇਤਰਾ ਅਤੇ ਐਸਐਚਓ ਸੁਖਦੇਵ ਸਿੰਘ ਦਾ ਰੋਲ ਬਹੁਤ ਹੀ ਨਿਮਰਤਾਪੂਰਨ ਅਤੇ ਸਹਿਯੋਗ ਵਾਲਾ ਰਿਹਾ

Show More

Related Articles

Leave a Reply

Your email address will not be published. Required fields are marked *

Back to top button