ताज़ा खबरपंजाब

ਦੇਵੀਦਾਸਪੁਰਾ ਰੇਲਵੇ ਟਰੇੈਕ ਨੇੜਿਓ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਅੰਮ੍ਰਿਤਸਰ/ਜੰਡਿਆਲਾ ਗੁਰੂ, 08 ਸਤੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਦੇਵੀਦਾਸਪੁਰਾ ਰੇਲਵੇ ਟਰੇੈਕ ਨੇੜਿਓ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦਾ ਨਾਮ, ਪਤਾ ਅਜੇ ਨਾ ਮਾਲੂਮ ਹੈ। ਊਮਰ ਕਰੀਬ 30/35 ਸਾਲ ਵਿਅਕਤੀ ਦੀ ਲਾਸ਼ KM. NO 494 /ਦਰਮਿਆਨ ਰੇਲਵੇ ਸ਼ਟੇਸ਼ਨ ਜੰਡਿਆਲਾ , ਮਾਨਾਵਾਲਾ ਮਿਲੀ ਹੈ।

ਰੇਲਵੇ ਪੁਲਿਸ ਚੋਂਕੀ ਜੰਡਿਆਲਾ ਦੇ ਮੁੱਖੀ ਕੁਲਵਿੰਦਰ ਸਿੰਘ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਣਪਛਾਤੇ ਵਿਅਕਤੀ ਦੀ ਮੋਤ ਕੁੱਝ ਦਿਨ ਪਹਿਲਾ ਕਿਸੇ ਨਾ ਮਾਲੂਮ ਗੱਡੀ ਵਿਚੋ ਡਿੱਗਣ ਕਾਰਨ ਹੋਈ ਲਗਦੀ ਹੈ । ਉਨ੍ਹਾਂ ਦੱਸਿਆ ਕਿ ਇਸ ਲਾਸ ਦੀ ਸਨਾਖਤ ਨਹੀ ਹੋ ਸਕੀ ਜੋਕਿ 174 ਦੀ ਕਾਰਵਾਈ ਤਹਿਤ ਲਾਸ ਨੂੰ ਕਬਜੇ ਵਿਚ ਲਿਆ ਗਿਆ ਹੈ । ਜਾਨਕਾਰੀ ਲਈ ਸੰਪਰਕ ਨੰਬਰ 84275 00391 ਏਅਐਸਆਈ ਕੁਲਵਿੰਦਰ ਸਿੰਘ ।

Show More

Related Articles

Leave a Reply

Your email address will not be published. Required fields are marked *

Back to top button