ताज़ा खबरपंजाब

ਥਾਣਾ ਮਜੀਠਾ ਰੋਡ ਵੱਲੋਂ ਚੋਰੀ ਦੀਆਂ 04 ਐਕਟੀਵਾਂ ਸਮੇਤ 2 ਕਾਬੂ

ਅੰਮ੍ਰਿਤਸਰ/ਜੰਡਿਆਲਾ, 06 ਜਨਵਰੀ,(ਕੰਵਲਜੀਤ ਸਿੰਘ ਲਾਡੀ) : ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸਦੇ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀਪੀਐਸ, ਏ.ਡੀ.ਸੀ.ਪੀ ਸਿਟੀ-2.ਅੰਮ੍ਰਿਤਸਰ ਤੇ ਸ੍ਰੀ ਪਲਵਿੰਦਰ ਸਿੰਘ ਪੀਪੀਐਸ, ਏ.ਸੀ.ਪੀ ਉੱਤਰੀ,

ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਏਐਸਆਈ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਏਐਸਆਈ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾਂ ਨੰਬਰ 222, ਜੁਰਮ 379,1,34 IPC, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੀ ਤਫ਼ਤੀਸ਼ ਦੌਰਾਨ ਅਕਸ਼ੈ ਕੁਮਾਰ ਉਰਫ ਲਕਸ਼ੈ ਉਰਫ ਕਾਲਾ ਅਤੇ ਗੌਰਵ ਥਾਪਰ ਉਰਫ ਗੋਰਾ ਨੂੰ ਕਾਬੂ ਕਰਕੇ ਇਹਨਾਂ ਵੱਲੋਂ ਚੋਰੀ ਕੀਤੀ ਗਈ ਐਕਟਿਵਾ ਵੀ ਬਾਮਦ ਕੀਤੀ ਗਈ ਹੈ।

ਦੌਰਾਨੇ ਪੁੱਛ-ਗਿੱਛ ਦੋਸੀਆਂ ਪਾਸੋਂ 03 ਹੋਰ ਚੋਰੀ ਦੀਆਂ ਐਕਟੀਵਾ ਬ੍ਰਾਮਦ ਕੀਤੀਆਂ ਗਈਆਂ ਹਨ, ਇਹਨਾਂ ਪਾਸੋਂ ਇਹ ਐਕਟੀਵਾ ਸ਼ਹਿਰ ‘ਚ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀਆਂ ਗਈਆਂ ਸਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Back to top button