जम्मू-कश्मीरपंजाब

ਝੁੱਗੀਆਂ ’ਚ ਲਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, 40-50 ਮਜ਼ਦੂਰ ਹੋਏ ਬੇਘਰ

ਜਲੰਧਰ, 25 ਜੂਨ (ਕਬੀਰ ਸੌਂਧੀ) : ਜਲੰਧਰ ਦੇ ਕਰਤਾਰਪੁਰ ਤੋਂ ਕਪੂਰਥਲਾ ਵੱਲ ਜਾਂਦਿਆਂ ਰਸਤੇ ਚ ਪੈਂਦੇ ਪਿੰਡ ਨਿੱਕੂ ਨੰਗਲ ਦੇ ਕੋਲ ਬਣੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਗ਼ਰੀਬ ਪਰਿਵਾਰਾਂ ਦੀਆਂ 40 ਤੋਂ 50 ਝੁੱਗੀਆਂ ਨੂੰ ਅੱਗ ਲੱਗੀ ਹੋਈ ਸੀ ਮੌਕੇ ਤੇ ਰਾਮਜੀਤ ਨੇ ਫਾਇਰ ਬ੍ਰਿਗੇਡ ਕਰਤਾਰਪੁਰ ਨੂੰ ਸੂਚਨਾ ਦਿੱਤੀ।

ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪੁੱਜ ਕੇ ਅੱਗ ਤੇ ਕਾਬੂ ਪਾਇਆ ਅਤੇ ਆਲੇ ਦੁਆਲੇ ਦੀਆਂ ਝੁੱਗੀਆਂ ਨੂੰ ਅੱਗ ਦੀ ਚਪੇਟ ਚ ਆਉਣ ਤੋਂ ਬਚਾ ਲਿਆ । ਅੱਗ ਜ਼ਿਆਦਾ ਹੋਣ ਕਾਰਨ ਮੌਕੇ ਤੇ ਫਾਇਰ ਬ੍ਰਿਗੇਡ ਕਰਤਾਰਪੁਰ ਦੀਆਂ ਦੋ ਗੱਡੀਆਂ ਅਤੇ ਕਪੂਰਥਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਬੁਲਾਈਆਂ ਗਈਆਂ । ਹਾਲਾਂਕਿ ਇਸ ਅੱਗ ਨਾਲ ਝੁੱਗੀਆਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

Show More

Related Articles

Leave a Reply

Your email address will not be published. Required fields are marked *

Back to top button