ताज़ा खबरपंजाब

ਜੰਡਿਆਲਾ ਗੁਰੂ ਪੁਲਿਸ ਨੇ ਕੀਤਾ ਨਸ਼ਾ ਤਸਕਰ ਕਾਬੂ

ਜੰਡਿਆਲਾ ਗੁਰੂ, 24 ਜੂਨ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਪੁਲਿਸ ਨੂੰ ਓਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਅਕਾਸ਼ਦੀਪ ਬਿੱਲੀ ਨਾਂ ਦਾ ਇਹ ਨਸ਼ਾ ਤਸਕਰ ਜੋ ਕਿ ਤਲਵੰਡੀ ਡੋਗਰਾਂ ਪਿੰਡ ਦਾ ਰਹਿਣ ਵਾਲਾ ਹੈ, ਤਿੰਨ ਚਾਰ ਦਿਨ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਇਆ ਸੀ

ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਇਹ ਦੋਸ਼ੀ ਬਾਹਰ ਆਉਂਦਿਆਂ ਹੀ ਨਸ਼ਾ ਤਸਕਰੀ ਵਿੱਚ ਦੁਬਾਰਾ ਲੱਗ ਗਿਆ ਹੈ ਪੁਲਿਸ ਨੇ ਜਾਲ ਵਿਛਾ ਕੇ ਦੋਸ਼ੀ ਨੂੰ ਰੰਗੇ ਹੱਥੀ ਕੀਤਾ ਕਾਬੂ ਦੋਸ਼ੀ ਕੋਲੋਂ 5 ਗ੍ਰਾਮ ਹੈਰੋਇਨ, 3 ਮੋਬਾਈਲ ਫੋਨ ਅਤੇ ਇੱਕ ਐਕਟਿਵਾ ਕੀਤੀ ਬਰਾਮਦ ਪੁੱਛਗਿੱਛ ਦੌਰਾਨ ਦੋਸ਼ੀ ਦੁਆਰਾ ਦੱਸੇ ਦੋ ਬੰਦੇ ਜਿਨ੍ਹਾਂ ਤੋਂ ਇਸ ਦੋਸ਼ੀ ਨੇ ਹੈਰੋਇਨ ਲਈ ਸੀ, ਉਹ ਦੋਸ਼ੀ ਵੀ ਜੰਡਿਆਲਾ ਪੁਲਿਸ ਨੇ ਕਾਬੂ ਕਰ ਲਏ ਹਨ ਅਤੇ ਜਿੰਨਾਂ ਦੋ ਬੰਦਿਆਂ ਨੂੰ ਹੈਰੋਇਨ ਦੇਣੀ ਸੀ ਓਹਨਾਂ ਨੂੰ ਨੋਮੀਨੇਟ ਕਰ ਲਿਆ ਗਿਆ ਹੈ

ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਦੋਸ਼ੀ ਖ਼ਿਲਾਫ਼ ਪਹਿਲਾਂ ਤੋਂ ਹੀ ਨਾਜਾਇਜ਼ ਹਥਿਆਰਾਂ ਦੀ ਖ਼ਰੀਦੋ ਫਰੋਖ਼ਤ ਅਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ, ਅਤੇ ਕੁਝ ਦਿਨ ਪਹਿਲਾਂ ਹੀ ਦੋਸ਼ੀ ਹਥਿਆਰਾਂ ਸੰਬੰਧੀ ਕੇਸ ਵਿਚੋਂ ਜ਼ਮਾਨਤ ਤੇ ਬਾਹਰ ਆਇਆ ਹੈ ਇਸ ਉਪਰ ਐਨ ਡੀ ਪੀ ਐਸ ਦੇ ਤਹਿਤ ਪਰਚਾ ਦਰਜ ਕਰ ਕਾਰਵਾਈ ਕੀਤੀ ਗਈ ਹੈ ਐਸ ਐਚ ਓ ਹਰਚੰਦ ਸਿੰਘ ਦਾ ਕਹਿਣਾ ਕਿ ਕੋਈ ਵੀ ਨਸ਼ਾ ਤਸਕਰ ਜੋਂ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਇਸ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Back to top button