गुजरातउत्तर प्रदेशताज़ा खबरपंजाबराजस्थान

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਤੀ ਮੰਨਣ ਵਾਲੀ ਧਮਕੀਬਾਜ਼ ਔਰਤ ਜੈਪੁਰ ਤੋਂ ਗ੍ਰਿਫ਼ਤਾਰ

ਸ਼ਾਮਲੀ : ਅਹਿਮਦਾਬਾਦ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਤੀ ਮੰਨ ਚੁੱਕੀ ਪੰਜ ਬੱਚਿਆਂ ਦੀ ਮਾਂ ਨੂੰ ਪੁਲਿਸ ਨੇ ਜੈਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗਾਇਕ ਕਲਾਕਾਰ ਅੰਕਿਤ ਬਾਲਿਆਨ ਦੇ ਕਤਲ ਲੈ ਕੇ ਜਾਟ ਮਹਾਸਭਾ ਨਾਲ ਸਬੰਧਤ ਦੋ ਜਣਿਆਂ ਨੇ ਲਾਰੈਂਸ ਖ਼ਿਲਾਫ਼ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਖ਼ੁਦ ਨੂੰ ਲਾਰੈਂਸ ਦੀ ਪਤਨੀ ਦੱਸਣ ਵਾਲੀ ਔਰਤ ਨੇ ਦੋਵਾਂ ਨੂੰ ਕਤਲ ਦੀ ਧਮਕੀ ਦਿੱਤੀ ਸੀ। ਜਾਣਕਾਰੀ ਮੁਤਾਬਕ ਔਰਤ ਨੇ ਅੱਠ ਸਾਲ ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ ਅਤੇ ਪੰਜ ਬੱਚਿਆਂ ਨਾਲ ਜੈਪੁਰ ਵਿਚ ਰਹਿੰਦੀ ਹੈ। ਉਸ ਮੁਤਾਬਕ ਉਹ ਮਨ ਹੀ ਮਨ ਲਾਰੈਂਸ ਨਾਲ ਵਿਆਹ ਕਰਵਾ ਚੁੱਕੀ ਹੈ।

ਐੱਸਪੀ ਐੱਨਪੀ ਸਿੰਘ ਨੇ ਦੱਸਿਆ ਕਿ 9 ਸਤੰਬਰ ਨੂੰ ਮੁਕੁਲ ਚੌਧਰੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਮੁਕੁਲ ਦਾ ਕਹਿਣਾ ਹੈ ਕਿ ਔਰਤ ਨੇ ਵ੍ਹਟਸਐਪ ਅਤੇ ਮੈਸੇਂਜਰ ਰਾਹੀਂ ਫੋਨ ਕਰ ਕੇ ਖ਼ੁਦ ਨੂੰ ਲਾਰੈਂਸ ਦੀ ਪਤਨੀ ਦੱਸਦੇ ਹੋਏ ਹੱਤਿਆ ਦੀ ਧਮਕੀ ਦਿੱਤੀ। ਮੁਕੁਲ ਨੇ ਅੰਕਿਤ ਦੀ ਤੇਰ੍ਹਵੀ ਦੌਰਾਨ ਲਾਰੈਂਸ ਅਤੇ ਗੋਗੀ ਗੈਂਗ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਫੜੀ ਗਈ ਔਰਤ ਦਾ ਨਾਂ ਬਿੰਦੂ ਦੇਵੀ ਹੈ ਤੇ ਉਹ ਬਾਊਂਸਰ ਦਾ ਕੰਮ ਕਰਦੀ ਹੈ।

Show More

Related Articles

Leave a Reply

Your email address will not be published. Required fields are marked *

Back to top button