ताज़ा खबरपंजाब

ਗਹਿਰੀ ਮੰਡੀ ਟਰੈਫਿਕ ਐਜੂਕੇਸ਼ਨ ਸੈਂਲ ਵਲੋਂ ਸਕੂਲ ‘ਚ ਸੈਮੀਨਾਰ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤਾ) : ਐਕਸੀਡੈਂਟਾਂ ਨਾਲ ਜਾਂ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਅੱਜ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਟਰੈਫਿਕ ਐਜੂਕੇਸ਼ਨ ਸੈਂਲ ਨੇ ਲਿਟਲ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਮੰਡੀ ਥਾਨਾ ਜੰਡਿਆਲਾ ਵਿਖੇ ਐਸ.ਐਸ.ਪੀ ਸ੍ਰੀ ਸਵੰਪਨ ਸ਼ਰਮਾ ਆਈ.ਪੀ.ਐਸ ਅਤੇ ਐਸ.ਪੀ ਹੈਂਡ ਕੁਆਟਰ ਸ੍ਰੀ ਮਤੀ ਜਸਵੰਤ ਕੋਰ ਦੇ ਦਿਸ਼ਾ ਨਿਰਦੇਸ਼ ਤਹਿਤ ਏ.ਐਸ.ਆਈ ਕਮਲ ਜੀਤ,ਏ.ਐਸ.ਆਈ ਰਣਜੀਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਬਾਰੇ ਜਾਣਕਾਰੀ ਦਿਤੀ ਕਿ ਬਿਨਾਂ ਲਾਈਸੈਂਸ ਕੋਈ ਵੀ ਵਹੀਕਲ ਨਾ ਚਲਾਉ /ਮੋਟਰਸਾਇਕਲ ਚਲਾਉਣ ਸਮੇਂ ਹੈਂਲਮਟ ਜਰੂਰ ਪਾਉ/ਫੋਰ ਵੀਲਰ ਚਲਾਉਦੇ ਸਮੇਂ ਸੀਟ ਬੈਲਟ ਜਰੂਰ ਲਗਾਉ/ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾਂ ਕਰੋ ਅਤੇ ਟਰੈਫਿਕ ਸਬੰਧੀ ਹੋਰ ਵੀ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਤਾਂ ਜੋ ਐਕਸੀਡੈਂਟਾਂ ਤੋਂ ਬਚਾ ਹੋ ਸਕੇ ਅਤੇ ਕੀਮਤੀ ਜਾਂਨਾ ਨੂੰ ਬਚਾਇਆ ਜਾ ਸਕੇ ।

ਉਨ੍ਹਾਂ ਨੇ ਲੜਕੀਆਂ ਨੂੰ ਹੈਲਪਲਾਈਨ 181/112 ਤੋਂ ਜਾਣੂ ਵੀ ਕਰਵਾਇਆ ਅਤੇ ਸਕੂਲ ਆਉਦੇ ਜਾਂਦੇ ਸਮੇਂ ਰਸਤੇ ਵਿੱਚ ਕਿਸੇ ਅਨਜਾਣ ਵਿਅਕਤੀ ਕੋਲੋ ਕੋਈ ਚੀਜ਼ ਲੈ ਕੇ ਨਹੀ ਖਾਣੀ ਚਾਹੀਦੀ,ਬਾਰੇ ਵੀ ਪ੍ਰੇਰਿਤ ਕੀਤਾ।ਇਸ ਮੌਕੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਵੱਧ ਰਹੇ ਨਸੇ਼, ਕਰਾਇਮ ਨੂੰ ਰੋਕਣ ਲਈ ਪੁਲਿਸ ਦੀ ਮਦਦ ਕਰਨ ਲਈ ਕਿਹਾ । ਇਸ ਮੌਕੇ ਸਕੂਲ ਸਕੂਲ ਦੇ ਡਾਇਰੈਕਟਰ ਸ੍ਰੀ ਅਮਰਜੀਤ ਸਿੰਘ ਜੱਬੋਵਾਲੀਆ ,ਪਿ੍ੰਸੀਪਲ ਸੀ੍ ਮਤੀ ਕੁਲਵਿੰਦਰ ਕੌਰ,ਮੇਨੈਜਰ ਸੀ੍ ਸਰਦੂਲ ਸਿੰਘ ਅਤੇ ਹੋਰ ਟੀਚਰ ਸਹਿਬਾਨ ਹਾਜਰ ਸਨ ।

Show More

Related Articles

Leave a Reply

Your email address will not be published. Required fields are marked *

Back to top button