ताज़ा खबरपंजाब

ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਹਸਪਤਾਲ ਨੂੰ ਦੋ ਕੈਂਡੀ ਮੁਹੱਇਆ ਕਰਵਾਈਆਂ

ਅਜਨਾਲਾ ਹਸਪਤਾਲ ਵਿੱਚ ਸਿਹਤ ਸੇਵਾਵਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ : ਧਾਲੀਵਾਲ

ਅੰਮ੍ਰਿਤਸਰ, 30 ਸਤੰਬਰ (ਕੰਵਲਜੀਤ ਸਿੰਘ ਲਾਡੀ,ਦਵਿੰਦਰ ਸਿੰਘ ਸਹੋਤਾ) : ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਜਿੰਨਾ ਨੂੰ ਬੀਤੇ ਦਿਨੀਂ ਮ੍ਰਿਤਕ ਦੇਹ ਸੰਭਾਲਣ ਸਬੰਧੀ ਸਿਵਲ ਹਸਪਤਾਲ ਅਜਨਾਲਾ ਵਿੱਚ ਆਉਂਦੀ ਸਮੱਸਿਆ ਬਾਰੇ ਸ਼ਿਕਾਇਤ ਮਿਲੀ ਸੀ, ਨੇ ਅੱਜ ਆਪਣੇ ਨਿੱਜੀ ਯਤਨਾਂ ਨਾਲ ਸਿਵਲ ਹਸਪਤਾਲ ਅਜਨਾਲਾ ਨੂੰ ਦੋ ਕੈਂਡੀ ਮੁਹੱਇਆ ਕਰਵਾਈਆਂ।

ਸ. ਧਾਲੀਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਜੋ ਸ਼ਿਕਾਇਤ ਮਿਲੀ ਸੀ ਉਸ ਸਬੰਧੀ ਐਸ.ਐਮ.ਓ. ਅਜਨਾਲਾ ਨੇ ਦੋ ਦਿਨ ਅੰਦਰ ਕੈਂਡੀ ਠੀਕ ਤਾਂ ਕਰਵਾ ਦਿਤੀ ਸੀ, ਪਰ ਉਕਤ ਮਸਲੇ ਦੇ ਹੱਲ ਲਈ ਮੈਂ ਦੋ ਕੈਂਡੀ ਹੋਰ ਦਿੱਤੀਆਂ ਹਨ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। 

ਉਨਾਂ ਇਸ ਮੌਕੇ ਡਾਕਟਰਾਂ ਦੀ ਮੰਗ ’ਤੇ ਐਕਸਰੇ ਫਿਲਮਾਂ ਵੀ ਦੇਣ ਦਾ ਭਰੋਸਾ ਦਿੱਤਾ। ਸ. ਧਾਲੀਵਾਲ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਕਿਸੇ ਵੀ ਵਾਸੀ ਦੀ ਕੋਈ ਸ਼ਿਕਾਇਤ ਨਿਕਟ ਭਵਿੱਖ ਵਿੱਚ ਨਹੀਂ ਰਹੇਗੀ।

Show More

Related Articles

Leave a Reply

Your email address will not be published. Required fields are marked *

Back to top button