
ਜਲੰਧਰ, 27 ਸਤੰਬਰ (ਕਬੀਰ ਸੌਂਧੀ) : ਸ਼੍ਰੀ ਕਰਨੈਲ ਸਿੰਘ PPS, ਏਸੀਪੀ ਹੈਡਕੁਆਰਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਮੁਲਾਜ਼ਮ ਜੌ ਕੇ ਨਸ਼ੇ ਦਾ ਸੇਵਨ ਕਰ ਰਿਹਾ ਹੈ। ਜਿਸਦੇ ਖ਼ਿਲਾਫ਼ ਸੋਸ਼ਲ ਮੀਡੀਆ ਤੇ ਵੀਡਿਓ ਪਾਈ ਜਾ ਰਹੀ ਹੈ। ਜੌ ਕੇ ਇਹ ਵੀਡਿਓ ਸਰਦੀਆ ਦੀ ਹੈ। ਇਹ ਮੁਲਾਜ਼ਮ ਪੁਲਸ ਲਾਈਨ ਜਲੰਧਰ ਵਿਖੇ ਤਾਇਨਾਤ ਹੈ। ਜੌ ਪਿਛਲੀ 14.08.2026 ਤੋਂ ਲਗਾਤਾਰ ਗੈਰ ਹਾਜਰ ਚਲਿਆ ਆ ਰਿਹਾ ਹੈ। ਜੌ ਕੇ ਪੁਲਿਸ ਵਲੋ ਮਹਿਕਮਾਨਾ ਕਾਰਵਾਈ ਕਰਦੇ ਹੋਏ ਇਸ ਮੁਲਾਜ਼ਮ ਦੀ ਤਨਖਾਹ ਬੰਦ ਕੀਤੀ ਗਈ ਹੋਈ ਹੈ ਅਤੇ ਵਿਭਾਗੀ ਕਾਰਵਾਈ ਵੀ ਆਰੰਭ ਕੀਤੀ ਜਾ ਚੁੱਕੀ ਹੈ।










