ताज़ा खबरपंजाब

ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਦੀ ਇਕਾਈ ਵਲੋਂ ਮੁਕੇਰੀਆਂ ਦੀ ਵਧਾਇਕਾਂ ਇੰਦੂ ਕੌਂਡਲ ਨਾਲ ਖਾਸ ਮੁਲਾਕਾਤ।

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) : ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਇਕਾਈ ਦੇ ਮੈਂਬਰ ਪ੍ਰਧਾਨ ਸੁਰਜੀਤ ਸਿੰਘ ਖਿੱਚੀਆਂ ਦੀ ਅਗਵਾਈ ਹੇਠ ਆਉਣ ਵਾਲੇ 8 ਅਪ੍ਰੈਲ ਨੂੰ ਗੋਸਵਾਮੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਢੇ ਮੌਕੇ ਤੇ 7 ਅਪ੍ਰੈਲ ਨੂੰ ਸ਼ੋਭਾ ਯਾਤਰਾ ਕਢਣ ਲਈ ਇਜਾਜਤ ਦਵਾਉਣ ਦੇ ਸਬੰਧ ਵਿੱਚ ਮੁਕੇਰੀਆਂ ਦੀ ਮੌਜੂਦਾ ਵਧਾਇਕਾਂ ਇੰਦੂ ਕੌਂਡਲ ਨੂੰ ਮਿਲੇ।ਜਿਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਖਿੱਚੀਆਂ ਨੇ ਦੱਸਿਆ ਕਿ ਮਹਾਸ਼ਾ ਬਰਾਦਰੀ ਦੇ ਮਹਾਨ ਸੰਤ ਤੇ ਗੁਰੂ ਜਿੰਹਨਾਂ ਨੇ ਭਗਤਮਾਲ ਵਰਗੇ ਮਹਾ ਕਾਵਿ ਦੀ ਰਚਨਾ ਕੀਤੀ ਸੀ ਉਹਨਾਂ ਦਾ ਪ੍ਰਕਾਸ਼ ਉਤਸਵ ਪੂਰੇ ਸੰਸਾਰ ਦੇ ਮਹਾਸ਼ਾ ਬਰਾਦਰੀ ਦੇ ਲੋਕ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ।ਉਹਨਾਂ ਦਾ ਜਨਮ ਦਿਨ ਦੇ ਮੌਕੇ ਤੇ ਸਾਡੀ ਇਕਾਈ ਵਲੋਂ ਵੀ 7 ਅਪ੍ਰੈਲ ਨੂੰ ਮੁਕੇਰੀਆਂ ਵਿੱਚ ਵਿਸ਼ੇਸ਼ ਸ਼ੋਭਾ ਯਾਤਰਾ ਦਾ ਆਯੋਜਨ ਕਰ ਰਹੀ ਹੈ ।ਇਸ ਦੇ ਸਬੰਧ ਵਿੱਚ ਅਸੀਂ ਅੱਜ ਐਮ ਅੱਲ ਏ ਇੰਦੂ ਕੌਂਡਲ ਜੀ ਨੂੰ ਮਿਲੇ ਹਾਂ ਤੇ ਇੰਦੂ ਕੌਂਡਲ ਜੀ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਨੂੰ ਇਸ ਸ਼ੋਭਾ ਯਾਤਰਾ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਸਗੋਂ ਮੁਕੇਰੀਆਂ ਦਾ ਪ੍ਰਸ਼ਾਸ਼ਨ ਉਹਨਾਂ ਦਾ ਪੂਰਾ ਸਾਥ ਦੇਵੇਗਾ।ਇਸ ਮੌਕੇ ਕਸ਼ਮੀਰ ਸਿੰਘ ਭੋਗਲ,ਡਾ ਵਿਨੋਦ,ਹਰਦੇਵ ਪਾਲ ਅਤੇ ਵਿਜੇ ਕੁਮਾਰ ਤੋਂ ਇਲਾਵਾ ਮੰਚ ਦੇ ਹੋਰ ਕਈ ਸੀਨੀਅਰ ਨੇਤਾ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Back to top button