ताज़ा खबरधार्मिकपंजाब

ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ ਤੋਂ ਨਗਰ ਕੀਰਤਨ ਹੋਇਆ ਅਰੰਭ

ਬਾਬਾ ਬਕਾਲਾ ਸਾਹਿਬ, 10 ਜਨਵਰੀ (ਸੁਖਵਿੰਦਰ ਬਾਵਾ) : ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ ਤੋਂ ਨਗਰ ਕੀਰਤਨ ਆਰੰਭ ਹੋਇਆ ਜੋ ਕਿ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ ਨਗਰ ਕੀਰਤਨ ਵੱਖ ਵੱਖ ਪਿੰਡਾਂ ਰੁਮਾਨਾ ਚੱਕ , ਧੂਲਕਾ,ਬੁਟਾਰੀ, ਫੱਤੂਵਾਲ, ਕਲੇਰ, ਧਿਆਨ ਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇਗਾ ਇਸ ਦੌਰਾਨ ਪਿੰਡ ਧੂਲਕਾ ਦੀ ਸੰਗਤ ਵੱਲੋਂ ਚਾਹ, ਪਾਣੀ ਦਾ ਲੰਗਰ ਲਗਾਇਆ ਗਿਆ।

ਨਗਰ ਕੀਰਤਨ ਵਿੱਚ ਸੈਂਕੜੇ ਟ੍ਰੈਕਟਰ ਟਰਾਲੀਆਂ, ਕਾਰਾਂ, ਮੋਟਰਸਾਈਕਲ, ਟੈਂਪੂ ਆਦਿ ਤੇ ਸੰਗਤਾ ਸਵਾਰ ਹੋ ਕੇ ਕੀਰਤਨ ਕਰਦੇ ਹੋਏ ਜਾ ਰਹੇ ਸਨ ਇਸ ਮੌਕੇ ਸੇਵਾਦਾਰ ਬਲਵੰਤ ਸਿੰਘ ,ਸਤਬੀਰ ਸਿੰਘ ,ਬਾਬਾ ਨਰਿੰਦਰ ਸਿੰਘ ਕਾਲੇਕੇ, ਪ੍ਰਧਾਨ ਦਲਬੀਰ ਸਿੰਘ, ਲਖਵਿੰਦਰ ਸਿੰਘ, ਬਲਜੀਤ ਸਿੰਘ ਲਾਲੀ, ਗੁਰਮੀਤ ਸਿੰਘ ਚੋਧਰੀ, ਰਾਜਾ ਕਾਲੇਕੇ, ਗੁਰਮਾਨ ਸਿੰਘ ਰਈਆ ਬਲਵਿੰਦਰ ਸਿੰਘ ਜਸਪਾਲ ਅਤੇ ਵੱਖ ਵੱਖ ਪਿੰਡਾਂ ਦੀ ਸੰਗਤ ਨੇ ਹਾਜਰੀ ਲਗਵਾਈ।

Show More

Related Articles

Leave a Reply

Your email address will not be published. Required fields are marked *

Back to top button