ताज़ा खबरपंजाब

ਆਬਕਾਰੀ ਦੇ ਛਾਪੇ ਮਾਰੀ ਦੌਰਾਨ ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਮੰਡ ਦਰਿਆ ਦੇ ਵਿੱਚ ਤਕਰੀਬਨ 5000 ਲੀਟਰ ਲਾਹਨ ਡਰਮ ਬਰਾਮਦ, ਮੌਕੇ ਤੇ ਕੀਤੀ ਨਸ਼ਟ

ਕਪੂਰਥਲਾ, 06 ਮਈ (ਗੌਰਵ ਮੜੀਆ) : ਜਿਲ੍ਹਾ ਕਪੂਰਥਲਾ ਦੇ ਆਬਕਾਰੀ ਅਫਸਰ, ਕਪੂਰਥਲਾ ਸ੍ਰੀ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ, ਜਲੰਧਰ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ), ਕਪੂਰਥਲਾ ਰੇਂਜ, ਕਪੂਰਥਲਾ ਸ. ਨਵਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਨਾਜਾਇਜ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 06.05.2026 ਨੂੰ ਸਵੇਰੇ 05:00 ਵਜੇ ਤੋਂ ਜਿਲ੍ਹਾ ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਮੰਡ ਦਰਿਆ ਦੇ ਵਿੱਚ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਪੜਤਾਲ ਕੀਤੀ ਗਈ ਅਤੇ ਪੜਤਾਲ ਦੌਰਾਨ ਤਕਰੀਬਨ 5000 ਲੀਟਰ ਲਾਹਨ ਡਰਮ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਬਕਾਰੀ ਨਿਰੀਖਕ ਸ. ਜਤਿੰਦਰਪਾਲ ਸਿੰਘ, ਸੁਲਤਾਨਪੁਰ ਸਰਕਲ, ਆਬਕਾਰੀ ਪੁਲਿਸ ਸਟਾਫ ਅਤੇ ਪਿੰਡ ਸ਼ਿਵ ਦਿਆਲ ਵਿੱਚ ਪੈਂਦੇ ਮੰਡ ਦਰਿਆ ਵਿੱਚ ਵਿਆਪਕ ਛਾਪੇ ਮਾਰੀ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Back to top button