ताज़ा खबरपंजाब

ਆਪ ਆਗੂ ਵਿਕਾਸ ਮੋਮੀ ਦੇ ਬਿਆਨ ‘ਤੇ ਗੁੱਸਾਏ ਕਾਂਗਰਸੀ ਆਗੂ ਰਾਕੇਸ਼ ਕੇਸ਼ਾ ਨੇ ਕੀਤੀ ਪ੍ਰੈਸ ਕਾਨਫਰੰਸ

ਕਪੂਰਥਲਾ, 19 ਫਰਵਰੀ (ਗੌਰਵ ਮੜੀਆ) : ਥੋੜੇ ਦਿਨ ਪਹਿਲਾ ਇਕ ਸਿਆਸੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਕੌਂਸਲਰ ਬਣਾਇਆ ਹੈ ਇਸ ਗੱਲ ਤੇ ਗੁੱਸੇ ਚ ਆਏ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਮੀ ਨੂੰ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨ ਦੀ ਅਪੀਲ ਕੀਤੀ ਕਿ ਵਿਕਾਸ ਮੋਮੀ ਜਨਤਾ ਅੱਗੇ ਆਕੇ ਉਹਨਾਂ ਨਸ਼ਾ ਤਸਕਰਾਂ ਦਾ ਨਾਮ ਬੋਲਣ ਜਿਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੌਂਸਲਰ ਬਣਾਇਆ ਹੈ

ਜੇ ਨਾਮ ਬੋਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਐਵੇ ਹਵਾ ਚ ਹੀ ਸ਼ੁਰਲੀਆਂ ਨਹੀਂ ਛੱਡੀ ਦੀਆਂ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ ਦੂਜੇ ਪਾਸੇ ਆਪ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਰਾਕੇਸ਼ ਕੇਸ਼ਾ ਜੀ ਮੇਰੇ ਸਵਾਲ ਨੂੰ ਨਿਜੀ ਤੋਰ ਤੇ ਲੈ ਗਏ ਮੈਂ ਓਹਨਾ ਬਾਰੇ ਇਹ ਗੱਲ ਨਹੀਂ ਕੀਤੀ ਮੇਰਾ ਸਵਾਲ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਟਿਕਟ ਦੇਕੇ ਕੌਂਸਲਰ ਬਣਾਇਆ ਹੈ ਬਾਕੀ ਮੇਰੇ ਵਲੋਂ ਨਾਮ ਜਨਤਕ ਕਰਨ ਜਾਂ ਜਨਤਕ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਸ਼ਹਿਰਵਾਸੀਆਂ ਨੂੰ ਸਾਰਾ ਪਤਾ ਹੈ ਕਿੰਨੇ ਕੁ ਨਸ਼ਾ ਤਸਕਰ ਸ਼ਹਿਰ ਦੇ ਕੌਂਸਲਰ ਹਨ।

ਦੇਖੋ ਵੀਡੀਓ :

https://youtu.be/uhCufRE0fvc?si=90rtR9yUortIBnqG

Show More

Related Articles

Leave a Reply

Your email address will not be published. Required fields are marked *

Back to top button