ताज़ा खबरपंजाब

ਅੰਤਰਰਾਸਟਰੀ ਮਜਦੂਰ ਦਿਵਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਸਾਥੀਆਂ ਨੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ, ਦਾਣਾ ਮੰਡੀ ਰਈਆ, ਨਗਰ ਪੰਚਾਇਤ ਰਈਆ ਦੇ ਮੇਹਨਤੀ ਮਜਦੂਰਾ ਕਾਮਿਆਂ ਦਾ ਮੂਹ ਮਿੱਠਾ ਕਰਵਾਕੇ ਸੰਘਰਸ਼ ਦੀ ਜਿੱਤ ਦੀ ਵਧਾਈ ਦਿੱਤੀ

ਬਾਬਾ ਬਕਾਲਾ ਸਾਹਿਬ, 01 ਮਈ (ਸੁਖਵਿੰਦਰ ਬਾਵਾ) : ਅੱਜ ਹਰ ਸਾਲ ਦੀ ਤਰ੍ਹਾਂ 1 ਮਈ 2026 ਨੂੰ ਮਜਦੂਰਾਂ ਅਤੇ ਕਾਮਿਆਂ ਨੂੰ ਸਨਮਾਨ ਦੇਣ ਲਈ ਅੰਤਰਰਾਸਟਰੀ ਮਜਦੂਰ ਦਿਵਸ ਮੌਕੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਅਤੇ ਚੇਅਰਮੈਨ ਮੰਡੀ ਬੋਰਡ ਪੰਜਾਬ ਹਰਚੰਦ ਸਿੰਘ ਬਰਸਟ ਜੀ ਦੇ ਦਿਸ਼ਾ ਨਿਰਦੇਸ਼ ਹੇਠ ਚੇਅਰਮੈਨ ਸੁਰਜੀਤ ਸਿੰਘ ਕੰਗ ਮਾਰਕੀਟ ਕਮੇਟੀ ਰਈਆ, ਪੀ.ਡੀ.ਏ. ਬੈਂਕ ਵਾਇਸ ਚੇਅਰਮੈਨ ਸਰਵਰਿੰਦਰ ਸਿੰਘ ਸੁਧਾਰ, ਸਰਪੰਚ ਭਾਈ ਸੁਜਾਨ ਸਿੰਘ ਜੀ ਖਾਲਸਾ, ਕੋਮਲ ਮਾਨ ਜਿਲ੍ਹਾ ਮੀਤ ਪ੍ਰਧਾਨ, ਕੰਵਲਪ੍ਰੀਤ ਸਿੰਘ ਸੇਖੋ, ਗੁਰਮੇਜ ਸਿੰਘ ਪੱਡਾ, ਸ੍ਰੀ ਰਾਮ ਲੁਭਾਇਆ ਜੀ ਮੀਆਂਵਿੰਡ ਵਾਲੇ, ਲਵਲੀ ਲੱਖੂਵਾਲ, ਸੁਰਿੰਦਰ ਕੁਮਾਰ ਸਾਬਕਾ ਚੇਅਰਮੈਨ,

ਬਲਸ਼ਰਨ ਸਿੰਘ ਜਮਾਲਪੁਰ, ਸਾਹਿਬ ਸਿੰਘ ਛੱਜਲਵੱਢੀ, ਪਵਨਪ੍ਰੀਤ ਸਿੰਘ ਮਾਨ, ਐਮ.ਸੀ. ਰਵੀ ਸਿੰਘ, ਐਮ.ਸੀ. ਮਨਜਿੰਦਰ ਸਿੰਘ, ਪਰਮਜੀਤ ਸਿੰਘ ਭੁੱਲਰ, ਜਥੇਦਾਰ ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ, ਰਣਜੀਤ ਸਿੰਘ, ਜੋਗਿੰਦਰਪਾਲ ਸਿੰਘ, ਤਰਨਦੀਪ ਸਿੰਘ ਆਦਿ ਆਗੂਆਂ ਵੱਲੋਂ ਪੰਜਾਬ ਪ੍ਰਧਾਨ ਰੋਸ਼ਨ ਕੁਮਾਰ, ਪ੍ਰਧਾਨ ਸਫਾਈ ਯੂਨੀਅਨ ਬਿਕਰਮ ਸਿੰਘ, ਬਲਜਿੰਦਰ ਸਿੰਘ ਨਗਰ ਪੰਚਾਇਤ ਬਾਬਾ ਬਕਾਲਾ, ਪ੍ਰਧਾਨ ਸਫਾਈ ਯੂਨੀਅਨ ਅਸ਼ਵਨੀ ਕੁਮਾਰ, ਮਿੰਟੂ ਨਗਰ ਪੰਚਾਇਤ ਬਾਬਾ ਬਕਾਲਾ, ਲੇਬਰ ਯੂਨੀਅਨ ਜਿਲ੍ਹਾ ਪ੍ਰਧਾਨ ਨਾਜਰ ਸਿੰਘ, ਬਲਵਿੰਦਰ ਸਿੰਘ ਵਾਇਸ ਪ੍ਰਧਾਨ, ਰਈਆ ਮੰਡੀ ਲੇਬਰ ਯੂਨੀਅਨ ਪ੍ਰਧਾਨ ਮੋਹਣ ਸਿੰਘ ਫੇਰੂਮਾਨ, ਸੁਰਜੀਤ ਸਿੰਘ ਫੇਰੂਮਾਨ, ਬਲਵੰਤ ਸਿੰਘ, ਅਜਾਇਬ ਸਿੰਘ ਛਾਪਿਆਵਾਲੀ ਮੰਡੀ ਰਈਆ ਦਾ ਮੂਹ ਮਿੱਠਾ ਕਰਵਾਕੇ ਵਧਾਈ ਦਿੱਤੀ । ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਅੱਜ ਦਾ ਦਿਨ ਲੰਬੇ ਸੰਘਰਸ਼ ਤੋਂ ਬਾਅਦ ਮੇਹਨਤ ਨਾਲ ਕੰਮ ਕਰਨ ਵਾਲੇ ਮਜਦੂਰਾਂ ਕਾਮਿਆਂ ਨੂੰ ਉਹਨਾਂ ਦਾ ਹੱਕ ਮਿਲਿਆ ਸੀ ਅਤੇ ਅੱਜ ਦਾ ਦਿਨ ਮਜਦੂਰਾਂ ਕਾਮਿਆਂ ਲਈ ਬਹੁਤ ਹੀ ਅਹਿਮ ਹੈ।

ਇਹ ਦਿਨ ਮਿਹਨਤਕਸ਼ਾਂ ਦੇ ਸੰਘਰਸ਼, ਕ੍ਰਬਾਨੀਆਂ ਅਤੇ ਸਮਾਜ ਦੀ ਤਰੱਕੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਮਰਪਿਤ ਹੈ। । ਮਈ ਦੀ ਹੜਤਾਲ ਤੋਂ ਪਹਿਲਾ ਮਜਦੂਰਾ ਕੋਲੋ 15-15 ਘੰਟੇ ਕੰਮ ਲਿਆ ਜਾਂਦਾ ਸੀ ਅਤੇ ਲੰਬੇ ਸੰਘਰਸ਼ ਤੋਂ ਬਾਅਦ ਕੰਮ ਕਰਨ ਦਾ ਸਮਾਂ 8 ਘੰਟੇ ਤੈਅ ਕੀਤਾ ਗਿਆ। ਇਸ ਸੰਘਰਸ਼ ਵਿੱਚ ਸੈਕੜੇ ਮਜਦੂਰ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਦੀ ਯਾਦ ਅਤੇ ਮਜਦੂਰਾ ਦੀ ਇਸ ਜਿੱਤ ਨੂੰ ਸਮਰਪਿਤ ਹਰ ਸਾਲ । ਮਈ ਨੂੰ ਅੰਤਰਰਾਸਟਰੀ ਮਜਦੂਰ ਦਿਵਸ ਮਨਾਇਆ ਜਾਂਦਾ ਹੈ। ਚੇਅਰਮੈਨ ਕੰਗ ਨੇ ਕਿਹਾ ਕਿ ਸਾਡੀ ਸਾਰੀ ਟੀਮ ਦਿਨ ਰਾਤ ਕਿਸਾਨਾਂ ਮਜਦੂਰਾਂ ਅਤੇ ਹਰ ਵਕਤ ਤਤਪਰ ਹੈ ਅਤੇ ਉਹਨਾਂ ਦੀ ਹਰ ਮੁਸਕਿਲ ਵਿੱਚ ਉਹਨਾਂ ਦੇ ਪ੍ਰੀਵਾਰ ਨਾਲ ਖੜ੍ਹੀ ਹੈ।

Show More

Related Articles

Leave a Reply

Your email address will not be published. Required fields are marked *

Back to top button