
ਕਪੂਰਥਲਾ 5 ਨਵੰਬਰ (ਗੌਰਵ ਮੜੀਆ) : ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਮਿਤੀ 05 ਨਵੰਬਰ 2025 ਨੂੰ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਦਵਾਈਆਂ ਦਾ ਮੁਫਤ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਡਾਕਟਰ ਵੱਲੋਂ ਜਾਂਚ ਕਰਨ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਕਲੱਬ ਦੇ ਪ੍ਰਧਾਨ ਐਲੀ ਜਸਰਮਨਦੀਪ ਸਿੰਘ, ਐਲੀ ਪਵਨਦੀਪ ਸਿੰਘ ਵਾਲੀਆ ਸਾਬਕਾ ਡਿਸਟ੍ਰਿਕਟ ਗਵਰਨਰ, ਐਲੀ ਮਹਿੰਦਰ ਕੁਮਾਰ ਸ਼ਰਮਾ ਚੇਅਰਮੈਨ, ਐਲੀ ਮਨਦੀਪ ਸਿੰਘ, ਐਲੀ ਹਰਮਨਦੀਪ ਸਿੰਘ, ਐਲੀ ਪ੍ਰੀਤਪਾਲ ਸਿੰਘ ਅਤੇ ਕਲੱਬ ਦੇ ਹੋਰ ਮੈਂਬਰਾਂ ਨੇ ਇਸ ਪ੍ਰੋਜੈਕਟ ਵਿੱਚ ਤਨ,ਮਨ ਅਤੇ ਧਨ ਨਾਲ ਆਪਣਾ ਸਹਿਯੋਗ ਦੇ ਕੇ ਇਸ ਪ੍ਰੋਜੈਕਟ ਨੂੰ ਵਧੀਆ ਢੰਗ ਨਾਲ ਕਾਮਯਾਬ ਕੀਤਾ। ਇਸ ਕੈਂਪ ਵਿੱਚ ਡਾਕਟਰ ਦਿਲਬਾਗ ਸਿੰਘ ਨੇ ਮਰੀਜ਼ਾਂ ਦਾ ਚੈੱਕ ਅਪ ਕਰਕੇ ਲੋੜ ਅਨੁਸਾਰ ਲੋੜਵੰਦਾਂ ਨੂੰ ਦਵਾਈਆਂ ਦੇ ਕੇ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ। ਕਲੱਬ ਦੇ ਪ੍ਰਧਾਨ ਐਲੀ ਜਸਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 330 ਲੋੜਵੰਦਾਂ ਨੇ ਕੈਂਪ ਤੋਂ ਮੁਫਤ ਦਵਾਈ ਪ੍ਰਾਪਤ ਕਰਕੇ ਲਾਭ ਲਿਆ ਤੇ ਉਨਾਂ ਨੇ ਦੱਸਿਆ ਕਿ ਉਹਨਾਂ ਦਾ ਕਲੱਬ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਵਧਦਾ ਹੈ ਤੇ ਮਨੁੱਖਤਾ ਦੀ ਸੇਵਾ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਲਿਆ ਕੇ ਹਮੇਸ਼ਾ ਸੇਵਾ ਕਰਦਾ ਰਹੇਗਾ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਐਲੀ ਪ੍ਰੀਤਪਾਲ ਸਿੰਘ ਜਨਰਲ ਸਕੱਤਰ ਨੇ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ।
ਇਸ ਮੌਕੇ ਉਚੇਚੇ ਤੌਰ ਤੇ ਅਲਾਇੰਸ ਕਲੱਬ ਦੇ ਗਵਰਨਰ ਐਲੀ ਸੰਦੀਪ ਕੁਮਾਰ ਆਪਣੇ ਜਿਲ੍ਹੇ ਦੇ ਸਾਥੀ ਐਲੀ ਰਾਮ ਲੁਭਾਇਆ ਅਤੇ ਐਲੀ ਹਰਪਾਲ ਸਿੰਘ ਦੇ ਨਾਲ ਇਸ ਪ੍ਰੋਜੈਕਟ ਵਿੱਚ ਸ਼ਿਰਕਤ ਕੀਤੀ। ਡਿਸਟਰਿਕਟ ਗਵਰਨਰ ਐਲੀ ਸੰਦੀਪ ਕੁਮਾਰ ਵੱਲੋਂ ਇਸ ਨੇਕ ਪ੍ਰੋਜੈਕਟ ਕਰਨ ਤੇ ਅਲਾਇੰਸ ਕਲੱਬ ਕਪੂਰਥਲਾ ਕਿੰਗਸ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਨਮਾਨ ਵਜੋਂ ਸਾਰੇ ਕਲੱਬ ਮੈਂਬਰਾਂ ਦੇ ਵਿਸ਼ੇਸ਼ ਪਿਨ ਲਗਾਈ ਗਈ।ਇਸ ਤੋਂ ਇਲਾਵਾ ਡਾਕਟਰ ਸੁਭਾਸ਼ ਚੰਦਰ ਵੱਲੋਂ ਵੀ ਇਸ ਪ੍ਰੋਜੈਕਟ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇ ਕੇ ਪ੍ਰੋਜੈਕਟ ਵਿੱਚ ਹਿੱਸਾ ਲਿਆ ਗਿਆ ਅਤੇ ਸਾਰੇ ਕਲੱਬ ਮੈਂਬਰਾਂ ਨੂੰ ਵਧਿਆ ਪ੍ਰੋਜੈਕਟ ਕਰਨ ਤੇ ਵਧਾਈ ਦਿੱਤੀ।
ਐਲੀ ਪਵਨਜੀਤ ਸਿੰਘ ਵਾਲੀਆ ਸਾਬਕਾ ਡਿਸਟਰਿਕਟ ਗਵਰਨਰ ਅਤੇ ਐਲੀ ਮਹਿੰਦਰ ਕੁਮਾਰ ਚੇਅਰਮੈਨ ਵੱਲੋਂ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਦਾ ਕਲੱਬ ਇਸ ਸਾਲ ਅਪ੍ਰੈਲ 2025 ਤੋਂ ਹੁਣ ਤੱਕ ਮਨੁੱਖਤਾ ਦੀ ਸੇਵਾ ਵਿੱਚ ਕਈ ਤਰ੍ਹਾਂ ਦੇ ਪ੍ਰੋਜੈਕਟ ਕਰ ਚੁੱਕਾ ਹੈ ਜਿਵੇਂ ਕਿ ਸਰਕਾਰੀ ਸਕੂਲ ਦੇ ਬੱਚਿਆਂ ਲਈ ਏ.ਸੀ, ਫਰਿਜ, ਸਟੇਸ਼ਨਰੀ ਆਦਿ ਮੁਹੱਈਆ ਕਰਵਾਉਣਾ, ਗਰੀਬ ਲੋੜਵੰਦਾਂ ਨੂੰ ਰਾਸ਼ਨ ਦੇਣਾ, ਬਰਸਾਤ ਦੇ ਮੌਸਮ ਵਿੱਚ 500 ਤੋਂ ਵੱਧ ਬੂਟੇ ਲਾਉਣਾ, ਹੜਾਂ ਵਿੱਚ ਬੰਨ ਬਣਾਉਣ ਲਈ ਸਹਾਇਤਾ ਕਰਨੀ ਆਦਿ ਸ਼ਾਮਿਲ ਹੈ।
ਐਲੀ ਮਨਦੀਪ ਸਿੰਘ ਅਤੇ ਐਲੀ ਹਰਮਨਦੀਪ ਸਿੰਘ ਨੇ ਆਏ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।














