ताज़ा खबरपंजाब

ਅਮਰਜੀਤ ਸਿੰਘ ਬੰਡਾਲਾ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਵਾਇਆ ਗਿਆ

ਜੰਡਿਆਲਾ ਗੁਰੂ 4 ਦਸੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਫ੍ਰੀ ਮੈਡੀਕਲ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਜੈਕਟਿਵ ਮੈਂਬਰ ਸ੍ਰ: ਅਮਰਜੀਤ ਸਿੰਘ ਬੰਡਾਲਾ ਵੱਲੋਂ ਪਿੰਡ ਬੰਡਾਲਾ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਸ੍ਰ: ਸੰਦੀਪ ਸਿੰਘ ਏ ਆਰ ਵੱਲੋਂ ਕੀਤਾ ਗਿਆ। ਉਦਘਾਟਨ ੳਪਰੰਤ ਵੱਖ-ਵੱਖ ਪਿੰਡਾਂ ਤੋਂਆਈਆਂ ਹੋਈਆਂ ਸੰਗਤਾਂ ਦਾ ਅੱਖਾਂ,ਹੱਡੀਆਂ,ਨੱਕ,ਕੰਨ ਦੇ ਮਾਹਿਰ ਡਾਕਟਰਾਂ ਵੱਲੋਂ ਚੈਕੱਅਪ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਸਨ।

ਇਸ ਮੌਕੇ ਰਵਿੰਦਰਪਾਲ ਕੁੱਕੂ ਸਾਬਕਾ ਪ੍ਰਧਾਨ, ਜਥੇਦਾਰ ਗੁਲਜ਼ਾਰ ਸਿੰਘ ਧੀਰੇਕੋਟ, ਰਕੇਸ਼ ਸ਼ਰਮਾ ਗੋਲਡੀ ਕੌਂਸਲਰਪਤੀ , ਡਾ. ਸੁਖਵਿੰਦਰ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਬਾਜ ਸਿੰਘ, ਮੇਜਰ ਸਿੰਘ, ਸਲਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਿੰਦਾ, ਡਾ.ਚਮਕੌਰ ਸਿੰਘ, ਕੁਲਦੀਪ ਸਿੰਘ ਗਹਿਰੀ ਮੰਡੀ, ਅਵਤਾਰ ਸਿੰਘ ਗਹਿਰੀ ਮੰਡੀ, ਸਰਪੰਚ ਬਲਰਾਜ ਸਿੰਘ ਠੱਠੀਆਂ, ਕਾਹਨ ਸਿੰਘ ਠੱਠੀਆਂ ਹਾਜ਼ਰ ਸਨ ।

Show More

Related Articles

Leave a Reply

Your email address will not be published. Required fields are marked *

Back to top button