ताज़ा खबरपंजाब

ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਸਨਾਖਤ ਕਰਨ ਲਈ ਪੁਲਿਸ ਨੇ ਕੀਤੀ ਅਪੀਲ

ਅੰਮ੍ਰਿਤਸਰ, 24 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਇਕ ਨਾ-ਮਲੂਮ ਵਿਅਕਤੀ ਦੀ ਲਾਸ਼ ਜੋ ਕਿ 21 ਅਪ੍ਰੈਲ 2023 ਨੂੰ ਰੇਲਵੇ ਸਟੇਸ਼ਨ ਗੇਟ ਨੰਬਰ 1 ਦੇ ਸਾਹਮਣੇ ਤੋਂ ਮਿਲੀ। ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਦੀ ਲਾਸ਼ ਨੂੰ ਸ਼ਨਾਖਤ ਕਰਨ ਲਈ ਮੌਰਚਰੀ ਮੈਡੀਕਲ ਕਾਲਜ ਵਿੱਚ ਵਿਖੇ 72 ਘੰਟੇ ਲਈ ਰੱਖੀ ਗਈ ਹੈ।

ਜਿਸ ਦੀ ਉਮਰ ਕਰੀਬ 38 ਸਾਲ, ਕੱਦ ਕਰੀਬ 5’-2’’, ਰੰਗ ਸਾਫ, ਸਿਰ ਤੋਂ ਮੋਨਾ ਕਲੀਨ ਸੇਫ, ਕਪੜੇ ਟੀ ਸ਼ਰਟ ਨੀਲੀ ਤੇ ਸਲੇਟੀ ਰੰਗ, ਫਿਕੀ ਨੀਲੀ ਪੈਂਟ ਸੱਜੇ ਭਰਵੱਟੇ ਤੇ ਨਿਸਾਨ ਕੱਟ ਸੇਹਤ ਸੁਦਾ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਸਿਟੀ ਦੇ ਫੋਨ ਨੰ: 97811-30208, 95011-14571 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Back to top button