ताज़ा खबरपंजाब

ਅਕਾਸ਼ ਬਾਂਸਲ IAS ਵੱਲੋਂ ਬਤੌਰ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਅਹੁਦਾ ਸੰਭਾਲਣ ਤੇ DC ਦਫਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ

ਕਪੂਰਥਲਾ, 07 ਅਪ੍ਰੈਲ (ਗੌਰਵ ਮੜੀਆ) : ਅਮਿਤ ਕੁਮਾਰ ਪੰਚਾਲ , IAS ਡਿਪਟੀ ਕਮਿਸ਼ਨਰ ਕਪੂਰਥਲਾ ਜੀ ਦਾ ਤਬਾਦਲਾ ਬਤੌਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਹੋਣ ਤੇ DC ਦਫਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ ਵੱਲੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਅਮਿਤ ਕੁਮਾਰ ਪੰਚਾਲ IAS ਜੀ ਵੱਲੋਂ DC ਦਫਤਰ ਯੂਨੀਅਨ ਅਤੇ ਸਮੂਹ ਕਰਮਚਾਰੀਆਂ ਦਾ ਹਰ ਕੰਮ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

 ਅਕਾਸ਼ ਬਾਂਸਲ IAS ਜੀ ਵੱਲੋਂ ਬਤੌਰ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਅਹੁਦਾ ਸੰਭਾਲਣ ਤੇ DC ਦਫਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਯੂਨੀਅਨ ਵੱਲੋਂ ਨਵ ਨਿਯੁਕਤ ਡਿਪਟੀ ਕਮਿਸ਼ਨਰ ਜੀ ਨੂੰ ਯੂਨੀਅਨ ਅਤੇ DC ਦਫਤਰ ਦੇ ਕਰਮਚਾਰੀਆਂ ਵੱਲੋਂ ਹਰ ਕੰਮ ਵਿਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ। ਨਵ ਨਿਯੁਕਤ ਡਿਪਟੀ ਕਮਿਸ਼ਨਰ ਜੀ ਵੱਲੋਂ ਵੀ ਯੂਨੀਅਨ ਅਤੇ ਕਰਮਚਾਰੀਆਂ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਕਰਮਚਾਰੀਆਂ ਨੂੰ ਦਫਤਰੀ ਕੰਮ ਦੌਰਾਨ ਜੋ ਵੀ ਮੁਸ਼ਕਿਲਾਂ ਆਉਣਗੀਆਂ ਉਹ ਜਲਦ ਹੱਲ ਕੀਤਿਆਂ ਜਾਣਗੀਆਂ।

ਇਸ ਮੌਕੇ ਸ਼੍ਰੀ ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਚੇਅਰਮੈਨ, ਸ਼੍ਰੀ ਹਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਸ਼੍ਰੀ ਸੁਖਜਿੰਦਰ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਸ਼੍ਰੀ ਦਵਿੰਦਰ ਪਾਲ ਸਿੰਘ ਆਹੂਜਾ PA to DC ਅਤੇ ਕਾਨੂੰਨੀ ਸਲਾਹਕਾਰ, ਸ਼੍ਰੀਮਤੀ ਸਰਿਤਾ ਬਹਿਲ ਮੁੱਖ ਸਲਾਹਕਾਰ, ਸ਼੍ਰੀ ਕੁਲਜੀਤ ਸਿੰਘ ਸਲਾਹਕਾਰ, ਸ਼੍ਰੀ ਸੁਖਜਿੰਦਰ ਪਾਲ ਪ੍ਰੈਸ ਸਕੱਤਰ, ਨਰਿੰਦਰ ਭੱਲਾ ਪ੍ਰਬੰਧਕੀ ਸਕੱਤਰ, ਵਿਨੀਤ ਓਬਰਾਏ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button