ताज़ा खबरपंजाब

ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਵਲੋਂ ਭੰਗਵਾਂ ਵਿਖੇ ਮੁਫਤ ਨਸ਼ਾ ਛੁਡਾਉ ਆਯੂਰਵੈਦਿਕ ਕੈਪ 20 ਜੁਲਾਈ ਨੂੰ ਐਤਵਾਰ

ਫਤਿਆਬਾਦ, 21 ਜੁਲਾਈ (ਕੰਵਲਜੀਤ ਸਿੰਘ) : ਪਿਛਲੇ ਲੰਮੇ ਸਮੇਂ ਤੋਂ ਨਸ਼ਿਆ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਵਾ ਜੀਵਨ ਦੇਣ ਲਈ ਯਤਨਸ਼ੀਲ ਬਾਬਾ ਦੀਪ ਸਿੰਘ ਜੀ ਆਯੁਰਵੇਦਕ ਦਵਾਖਾਨਾ ਚਲਾ ਰਹੇ ਸ਼ਹੀਦ ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸ ਸੁਖਵਿੰਦਰ ਸਿੰਘ ਸਪਾਰੀਵਿੰਡੀਆ ਵਲੋਂ ਨਸ਼ਾ ਛੁਡਾਉ ਅਤੇ ਸਰਵਾਈਕਲ ਦੇ ਮਰੀਜ਼ਾਂਂ ਲਈ ਮੁਫਤ ਆਯੂਰਵੈਦਿਕ ਕੈਪ ਦਾ ਆਯੋਜਨ ਪਿੰਡ ਭੰਗਵਾਂ ਨੇੜੇ ਗਹਿਰੀ ਮੰਡੀ ਜੰਡਿਆਲਾ ਗੁਰੂ ਵਿਖੇ ਗੁਰਦੁਆਰਾ ਬਾਬਾ ਜਵੰਦ ਸਿੰਘ ਜੀ ਦੇ ਅਸਥਾਨ ਤੇ ਕੀਤਾ ਜਾ ਰਿਹਾ ਹੈ।

ਇਸ ਬਾਰੇ ਆਪਣੀ ਟੀਮ ਸਮੇਤ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸਪਾਰੀਵਿੰਡੀਆ ਨੇ ਦੱਸਿਆ ਕਿ ਕੈਪ ਦੌਰਾਨ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਦਵਾਈ ਮੁਫਤ ਦਿਤੀ ਜਾਦੀ ਹੈ ਅਤੇ ਉਨਾ ਨੂੰ ਦਵਾਈ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।

ਬਾਬਾ ਦੀਪ ਸਿੰਘ ਜੀ ਸ਼ਹੀਦ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਸਪਾਰੀਵਿੰਡੀਆ

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਸਪਾਰੀਵਿੰਡੀਆ ਨੇ ਦੱਸਿਆ ਕਿ ਹਜਾਰਾਂ ਦੀ ਗਿਣਤੀ ਵਿਚ ਨੌਜਵਾਨ ਨਸ਼ਾ ਛੁਡਾਉ ਆਯੁਰਵੈਦਿਕ ਦਵਾਈ ਦਾ ਲਾਭ ਉਠਾ ਕੇ ਬਿਲਕੁਲ ਨਿਰੋਗ ਜਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਸਰਵਾਈਕਲ ਦਾ ਬਿਨਾ ਦਵਾਈ ਤੋ ਮੌਕੇ ਤੇ ਫ੍ਰੀ ਕੀਤਾ ਜਾਵੇਗਾ ਅਤੇ ਅੱਖਾ ਦਾ ਦਾਰੂ ਵੀ ਫ੍ਰੀ ਮਿਲੇਗਾ। ਸੁਖਵਿੰਦਰ ਸਿੰਘ ਸੁੱਖ ਸਪਾਰੀਵਿੰਡੀਆ ਨੇ ਅਪੀਲ ਕੀਤੀ ਕਿ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨ ਇਸ ਕੈਪ ਦਾ ਲਾਭ ਉਠਾਉਣ।

Show More

Related Articles

Leave a Reply

Your email address will not be published. Required fields are marked *

Back to top button