ताज़ा खबरभारत

ਰਣਜੀਤ ਸਾਗਰ ਡੈਮ ’ਚ ਕ੍ਰੈਸ਼ ਹੋਇਆ ਵਾਯੂਸੇਣਾ ਦਾ ਹੈਲੀਕਾਪਟਰ

ਜੰਮੂ-ਕਸ਼ਮੀਰ, 03 ਅਗਸਤ (ਨਿਊਜ਼ 24 ਪੰਜਾਬ) : ਜੰਮੂ-ਕਸ਼ਮੀਰ ਦੇ ਕਠੂਆ ਦੇ ਨਜਦੀਕ ਮੰਗਲਵਾਰ ਸਵੇਰੇ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਹ ਹੈਲੀਕਾਪਟਰ ਕਠੂਆ ਦੇ ਰਣਜੀਤ ਸਾਗਰ ਡੈਮ ਵਿੱਚ ਡਿੱਗਿਆ ਹੈ। ਹਾਲਾਂਕਿ ਇਹ ਹੈਲੀਕਾਪਟਰ ਕਿਸ ਦਾ ਸੀ, ਇਸ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ। ਪੁਲਸ ਨੇ ਫਿਲਹਾਲ ਸਿਰਫ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਹੈਲੀਕਾਪਟਰ ਕਠੂਆ ਦੇ ਰਣਜੀਤ ਸਾਗਰ ਡੈਮ ਉੱਤੇ ਘੁੰਮ ਰਿਹਾ ਸੀ, ਇਹ ਹਾਦਸਾਗ੍ਰਸਤ ਹੋ ਗਿਆ।

Show More

Related Articles

Leave a Reply

Your email address will not be published. Required fields are marked *

Back to top button