
ਮਲੋਟ, 17 ਅਗਸਤ (ਜਗਦੀਪ ਧਵਨ) : ਰੋਟਰੀ ਕਲੱਬ ਚੈਂਪੀਅਨ ਦੀ ਮਲੋਟ ਸ਼ਾਖਾ ਦੇ ਸਮੁੱਚੇ ਰੋਟੇਰੀਅਨਜ ਵਲੋ ਮਲੋਟ ਡੱਬਵਾਲੀ ਰੇਲਵੇ ਪੁਲ ਦੇ ਨਜ਼ਦੀਕ ਯਾਤਰੀਆਂ ਦੀ ਸੁਵਿਧਾ ਲਈ ਇਕ ਸ਼ੈੱਡ ਦਾ ਨਿਰਮਾਣ ਕਰਵਾਇਆ ਗਿਅਆ ਹੈ। ਜਿਕਰਯੋਗ ਹੈ ਕਿ ਪੁਲਿਸ ਟ੍ਰੈਫਿਕ ਕੰਟਰੋਲ ਬੂਥ ਦੇ ਨਜ਼ਦੀਕ ਹਰ ਰੋਜ਼ ਕਰੀਬ 500 ਯਾਤਰੀ ਮਲੋਟ ਤੋਂ ਦਿੱਲੀ ਸਾਈਡ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦੀ ਇੰਤਜ਼ਾਰ ਧੁੱਪ ਅਤੇ ਬਾਰਿਸ਼ ਵਿਚ ਖੜੇ ਹੋ ਕੇ ਕਰਦੇ ਸਨ ।
ਰੋਟਰੀ ਕਲੱਬ ਚੈਂਪੀਅਨ ਮਲੋਟ ਜੋਕਿ ਹਰ ਵੇਲੇ ਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਰਹਿੰਦਾ ਹੈ ਅਤੇ ਇਸ ਤੋੰ ਪਹਿਲਾਂ ਵੀ ਇਸ ਸੰਸਥਾ ਵਲੋੰ ਇਕ ਹੱਡੀਆਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਇਸ ਤੋੰ ਇਲਾਵਾ ਰਾਹਗੀਰਾਂ ਨੂੰ ਗਰਮੀ ਦੇ ਇਸ ਮੌਸਮ ਵਿੱਚ ਰਾਹਤ ਪ੍ਰਦਾਨ ਕਰਨ ਲਈ ਠੰਡੇ ਪਾਣੀ ਦੀ ਸੇਵਾ ਲੋਹਾ ਬਾਜਾਰ ਵਿੱਚ ਲਗਾਤਾਰ ਚਲਾਈ ਜਾ ਰਹੀ ਹੈ।










