ताज़ा खबरपंजाब

ਆਬਕਾਰੀ ਵਿਭਾਗ ਨੇ 2000 ਲੀਟਰ ਲਾਹਨ ਡਰਮ ਅਤੇ 20 ਲੀਟਰ ਨਜਾਇਜ ਸ਼ਰਾਬ ਬਰਾਮਦ ਕਰਕੇ ਮੌਕੇ ‘ਤੇ ਕੀਤੀ ਨਸ਼ਟ

ਕਪੂਰਥਲਾ, 15 ਜੂਨ (ਗੌਰਵ ਮੜੀਆ) : ਜਿਲ੍ਹਾ ਕਪੂਰਥਲਾ ਦੇ ਆਬਕਾਰੀ ਅਫਸਰ, ਕਪੂਰਥਲਾ ਸ੍ਰੀ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ, ਜਲੰਧਰ ਸ੍ਰੀ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ), ਕਪੂਰਥਲਾ ਰੇਂਜ, ਕਪੂਰਥਲਾ ਸ੍ਰੀ ਨਵਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਨਾਜਾਇਜ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 13.06.2026 ਨੂੰ ਜਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਅਤੇ ਲਾਟੀਆਂਵਾਲ ਵਿਖੇ ਪੜਤਾਲ ਕੀਤੀ ਗਈ। ਇਸ ਪੜਤਾਲ ਦੌਰਾਨ ਤਕਰੀਬਨ 2000 ਲੀਟਰ ਲਾਹਨ ਡਰਮ ਅਤੇ 20 ਲੀਟਰ ਨਜਾਇਜ ਸ਼ਰਾਬ ਲਵਾਰਸ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ ਅਤੇ ਸੁਲਤਾਨਪੁਰ ਲੋਧੀ ਦੇ ਪਿੰਡ ਲਾਟੀਆਂ ਵਿਖੇ ਪੜਤਾਲ ਦੌਰਾਨ 50 ਲੀਟਰ ਨਜਾਇਜ ਸ਼ਰਾਬ ਲਵਾਰਸ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਬਕਾਰੀ ਨਿਰੀਖਕ ਸ੍ਰੀ ਜਤਿੰਦਰਪਾਲ ਸਿੰਘ, ਸੁਲਤਾਨਪੁਰ ਸਰਕਲ, ਆਬਕਾਰੀ ਪੁਲਿਸ ਸਟਾਫ ਅਤੇ ਸੁਲਤਾਨਪੁਰ ਲੋਧੀ ਦੀ ਲੋਕਲ ਪੁਲਿਸ ਦੇ ਪੂਰਨ ਸਹਿਯੋਗ ਨਾਲ ਪਿੰਡ ਤੋਤੀ ਅਤੇ ਲਾਟੀਆਂ ਵਿਖੇ ਵਿਆਪਕ ਛਾਪੇ ਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਗੇ ਵੀ ਨਜਾਇਜ ਸ਼ਰਾਬ ਦੀ ਰੋਕਥਾਮ ਲਈ ਛਾਪੇਮਾਰੀ ਜਾਰੀ ਰਹੇਗੀ।

 

 

ਜਿਕਰਯੋਗ ਹੈ ਜਦੋਂ ਦਾ ਇਲਾਕੇ ਚ ਆਬਕਾਰੀ ਨਿਰੀਖਕ ਸ੍ਰੀ ਜਤਿੰਦਰਪਾਲ ਸਿੰਘ ਨੇ ਮੋਰਚਾ ਸੰਭਾਲਿਆ ਹੈ ਉਸ ਦਿਨ ਤੋਂ ਆਏ ਦਿਨ ਕੋਈ ਨਾ ਕੋਈ ਹਜ਼ਾਰਾ ਲਿਟਰ ਖੇਪ ਨਾਜਾਯਜ਼ ਸ਼ਰਾਬ ਦੀ ਬਰਾਮਦ ਹੋ ਰਹੀ ਜਿਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘਟ ਹੈ ਕਿਉਂਕਿ ਇਹ ਹਜ਼ਾਰਾ ਲਿਟਰ ਨਾਜਾਇਜ਼ ਸ਼ਰਾਬ ਬੋਤਲ ਚ ਬੰਦ ਹੋਕੇ ਹਜ਼ਾਰਾ ਲੋਕਾਂ ਨੇ ਪੀਣੀ ਸੀ ਜੋਕਿ ਪਹਿਲਾ ਦੀ ਨਸ਼ਟ ਕਰ ਦਿੱਤੀ ਗਈ ਜਿਸ ਨਾਲ ਬਹੁਤ ਭਾਰੀ ਤ੍ਰਾਸਦੀ ਤੋਂ ਐਕਸਾਇਜ ਮਹਿਕਮਾ ਸਾਡੇ ਸਮਾਜ ਨੂੰ ਬਚਾ ਰਿਹਾ ਹੈ ਇਸ ਬਾਬਤ ਮੁਹਤਬਰ ਵਿਅਕਤੀਆਂ ਨੇ ਆਬਕਾਰੀ ਨਿਰੀਖਕ ਸ੍ਰੀ ਜਤਿੰਦਰਪਾਲ ਸਿੰਘ ਸਮੇਤ ਓਹਨਾ ਦੀ ਸਾਰੀ ਟੀਮ ਨੂੰ ਪੰਜਾਬ ਸਰਕਾਰ ਵਲੋਂ ਆਉਣ ਵਾਲੇ ਆਜ਼ਾਦੀ ਦਿਹਾੜੇ ਤੇ ਸਨਮਾਨਿਤ ਕਰਨ ਦੀ ਮੰਗ ਕੀਤੀ ਤੇ ਆਸ ਕੀਤੀ ਕਿ ਇਸ ਤਰ੍ਹਾ ਦੇ ਜੁਝਾਰੂ ਅਫ਼ਸਰਾਂ ਦੀ ਸਮੇਂ ਸਮੇਂ ਤੇ ਹੌਸਲਾ ਅਫਜ਼ਾਈ ਕਰਦੇ ਰਹਿਣਾ ਚਾਹੀਦਾ ਹੈ।

Show More

Related Articles

Leave a Reply

Your email address will not be published. Required fields are marked *

Back to top button