ताज़ा खबरपंजाब

ਪੁਲਿਸ ਕਮਿਸ਼ਨਰ ਜਲੰਧਰ ਡਾ. ਸੁਖਚੈਨ ਸਿੰਘ ਗਿੱਲ ਨੇ ਕਮਿਸ਼ਨਰੇਟ ਜਲੰਧਰ ਦੇ ਸਾਰੇ ਜੀ.ਉਜ. ਸਾਹਿਬਾਨ ਨਾਲ ਕੀਤੀ ਮੀਟਿੰਗ

ਮੁੱਖ ਤੌਰ ਤੇ ਸ਼ਹਿਰ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਦਿੱਤੀਆਂ ਸਖਤ ਹਦਾਇਤਾਂ

 

ਜਲੰਧਰ, 04 ਸਤੰਬਰ (ਕਬੀਰ ਸੌਂਧੀ) : ਮਿਤੀ 04-09-2021 ਨੂੰ ਮਾਣਯੋਗ ਪੁਲਿਸ ਕਮਿਸ਼ਨਰ ਜਲੰਧਰ ਡਾਕਟਰ ਸੁਖਚੈਨ ਸਿੰਘ ਗਿੱਲ IPS ਨੇ ਪੁਲਿਸ ਲਾਇਨ ਜਲੰਧਰ ਵਿਖੇ ਕਮਿਸ਼ਨਰੇਟ ਜਲੰਧਰ ਦੇ ਸਾਰੇ ਜੀ.ਉਜ. ਸਾਹਿਬਾਨ ਨਾਲ ਮੀਟਿੰਗ ਕੀਤੀ।

ਮੀਟਿੰਗ ਵਿੱਚ ਮੁੱਖ ਤੌਰ ਤੇ ਸ਼ਹਿਰ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਸਖਤ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਪੁਲਿਸ ਥਾਣਿਆਂ ਅਤੇ ਅਫਸਰਾਂ ਪਾਸ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਦੀਆਂ ਸ਼ਿਕਾਇਤਾ ਦਾ ਹੱਲ ਪਹਿਲ ਦੇ ਅਧਾਰ ਤੇ ਕਰਨ ਨੂੰ ਯਕੀਨੀ ਬਣਾਉਣਾ ਅਤੇ ਮਾੜੇ ਅਨਸਰਾਂ, ਨਸ਼ਾ ਸਮਗਲਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਯਕੀਨੀ ਬਣਾਉਣ ਤੇ ਜੋਰ ਦਿੱਤਾ ਗਿਆ।

ਮੀਟਿੰਗ ਵਿੱਚ ਡੀਸੀਪੀ ਇੰਨਵੈਸ਼ਟੀਗੇਸ਼ਨ ਸ. ਗੁਰਮੀਤ ਸਿੰਘ PPS, ਡੀਸੀਪੀ ਲਾਅ ਐਂਡ ਆਰਡਰ ਸ. ਜਗਮੋਹਨ ਸਿੰਘ PPS ਅਤੇ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਹੋਰ ਪੁਲਿਸ ਅਫਸਰ ਮੋਜੂਦ ਸਨ।

Show More

Related Articles

Leave a Reply

Your email address will not be published. Required fields are marked *

Back to top button