ताज़ा खबरपंजाबराजनीति

ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਵਸ ਮੌਕੇ ਭਾਜਪਾ ਦੇ 14 ਮੰਡਲਾਂ ਵਿੱਚ ਹੋਣਗੇ ਸੇਵਾ ਕਾਰਜ, ਘਰ-ਘਰ ਜਲੇਗਾ ‘ਆਸ਼ੀਰਵਾਦ ਦਾ ਦੀਵਾ’

‘ਜਿਸਨੇ ਸਾਡਾ ਜੀਵਨ ਸੰਵਾਰਿਆ, ਉਸ ਲਈ ਆਸ਼ੀਰਵਾਦ ਸਾਡਾ’ ਮੁਹਿੰਮ ਤਹਿਤ ਭਾਜਪਾ ਵਰਕਰ ਮਨਾਉਣਗੇ ਸੇਵਾ ਸੰਕਲਪ ਦਿਵਸ

ਜਲੰਧਰ, 15 ਸਤੰਬਰ (ਕਬੀਰ ਸੌਂਧੀ) : ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 77ਵੇਂ ਜਨਮ ਦਿਵਸ ਦੇ ਉਪਲੱਖ ਵਿੱਚ 17 ਸਤੰਬਰ ਨੂੰ “ਪ੍ਰਧਾਨ ਮੰਤਰੀ ਸੇਵਾ ਸੰਕਲਪ ਪਖਵਾੜਾ” ਤਹਿਤ ਵਿਸ਼ਾਲ ਸੇਵਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਸਕੱਤਰ ਅਤੇ ਮੀਡੀਆ ਇੰਚਾਰਜ ਅਮਿਤ ਭਾਟੀਆ ਨੇ ਦਿੱਤੀ।

ਅਮਿਤ ਭਾਟੀਆ ਨੇ ਦੱਸਿਆ ਕਿ ਭਾਜਪਾ ਜਲੰਧਰ ਸ਼ਹਿਰੀ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਅਧੀਨ ਆਉਂਦੇ ਸਾਰੇ 14 ਮੰਡਲਾਂ ਵਿੱਚ ਸਮਾਜ ਸੇਵਾ ਅਤੇ ਲੋਕ ਭਲਾਈ ਨਾਲ ਸੰਬੰਧਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤਹਿਤ ਗੌਸ਼ਾਲਾਵਾਂ, ਅਨਾਥ ਆਸ਼ਰਮਾਂ, ਕੋੜ੍ਹ ਆਸ਼ਰਮਾਂ, ਅਪਾਹਜ ਆਸ਼ਰਮਾਂ, ਸਫਾਈ ਅਭਿਆਨਾਂ ਅਤੇ ਹੋਰ ਸੇਵਾ ਸੰਸਥਾਵਾਂ ਵਿੱਚ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇਗੀ। ਸਕੂਲੀ ਬੱਚਿਆਂ ਨੂੰ ਕਿਤਾਬਾਂ ਅਤੇ ਪੜ੍ਹਾਈ ਸਮੱਗਰੀ ਵੰਡੀਆਂ ਜਾਣਗੀਆਂ, ਜਦਕਿ ਮੰਦਰਾਂ ਵਿੱਚ ਹਵਨ-ਯੱਗ ਅਤੇ ਗੁਰਦੁਆਰਿਆਂ ਵਿੱਚ ਅਰਦਾਸ ਕਰਕੇ ਦੇਸ਼ ਦੀ ਖੁਸ਼ਹਾਲੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਅਰਦਾਸ ਕੀਤੀ ਜਾਵੇਗੀ। ਇਹ ਸਾਰੇ ਪ੍ਰੋਗਰਾਮ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ 17 ਸਤੰਬਰ ਦੀ ਸ਼ਾਮ “ਜਿਸਨੇ ਸਾਡਾ ਜੀਵਨ ਸੰਵਾਰਿਆ, ਉਸ ਲਈ ਆਸ਼ੀਰਵਾਦ ਸਾਡਾ” ਮੁਹਿੰਮ ਤਹਿਤ ਭਾਜਪਾ ਵਰਕਰ ਹਰ ਬੂਥ ‘ਤੇ ਘਰ-ਘਰ ਜਾ ਕੇ ਆਸ਼ੀਰਵਾਦ ਦਾ ਦੀਵਾ ਜਲਾਉਣਗੇ। ਇਸ ਮੁਹਿੰਮ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹੋਏ ਸਕਾਰਾਤਮਕ ਬਦਲਾਵਾਂ ਪ੍ਰਤੀ ਲੋਕਾਂ ਦੀ ਕ੍ਰਿਤਜਤਾ ਪ੍ਰਗਟ ਕਰਨਾ ਹੈ।

ਅਮਿਤ ਭਾਟੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਅਤੇ ਜਨਹਿਤੈਸ਼ੀ ਨੀਤੀਆਂ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਆਸ, ਵਿਸ਼ਵਾਸ ਅਤੇ ਆਤਮਨਿਰਭਰਤਾ ਦੀ ਨਵੀਂ ਲਹਿਰ ਪੈਦਾ ਕੀਤੀ ਹੈ। ਕੋਰੋਨਾ ਮਹਾਮਾਰੀ ਦੇ ਮੁਸ਼ਕਲ ਦੌਰ ਦੌਰਾਨ ਦੇਸ਼ ਵਾਸੀਆਂ ਨੂੰ ਮੁਫ਼ਤ ਕੋਵਿਡ ਵੈਕਸੀਨ ਉਪਲਬਧ ਕਰਵਾ ਕੇ ਕਰੋੜਾਂ ਜ਼ਿੰਦਗੀਆਂ ਦੀ ਰੱਖਿਆ ਕੀਤੀ ਗਈ। ਇਸ ਤੋਂ ਇਲਾਵਾ ਗਰੀਬ ਕਲਿਆਣ, ਮਹਿਲਾ ਸਸ਼ਕਤੀਕਰਨ, ਕਿਸਾਨ ਭਲਾਈ, ਨੌਜਵਾਨਾਂ ਦੇ ਰੋਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਵਰਗੇ ਕਈ ਇਤਿਹਾਸਕ ਕੰਮਾਂ ਨਾਲ ਦੇਸ਼ ਵਿਕਾਸ ਦੀਆਂ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਮੰਤਰੀ, ਸਾਬਕਾ ਵਿਧਾਇਕ, ਕੌਂਸਲਰ, ਜ਼ਿਲ੍ਹਾ ਅਹੁਦੇਦਾਰ, ਮੰਡਲ ਪ੍ਰਧਾਨ, ਸ਼ਕਤੀ ਕੇਂਦਰ ਇੰਚਾਰਜ, ਬੂਥ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਮੂਲੀਅਤ ਕਰਨਗੇ। ਭਾਜਪਾ ਵਰਕਰ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਵਸ ਜਨ ਸੇਵਾ ਦੇ ਤਿਉਹਾਰ ਵਜੋਂ ਮਨਾਉਣਗੇ।

ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 25 ਸਾਲਾਂ ਦੇ ਜਨਤਕ ਜੀਵਨ ਵਿੱਚ ਸੇਵਾ, ਸੁਸ਼ਾਸਨ ਅਤੇ ਵਿਕਾਸ ਦੀ ਐਸੀ ਮਿਸਾਲ ਕਾਇਮ ਕੀਤੀ ਹੈ, ਜਿਸ ਤੋਂ ਦੇਸ਼ ਦਾ ਹਰ ਨਾਗਰਿਕ ਪ੍ਰੇਰਣਾ ਲੈ ਰਿਹਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਪੱਧਰ ‘ਤੇ ਇੱਕ ਮਜ਼ਬੂਤ, ਆਤਮਨਿਰਭਰ ਅਤੇ ਮਾਣਯੋਗ ਰਾਸ਼ਟਰ ਵਜੋਂ ਉਭਰਿਆ ਹੈ। ਪ੍ਰਧਾਨ ਮੰਤਰੀ ਸੇਵਾ ਸੰਕਲਪ ਪਖਵਾੜਾ ਉਸੇ ਸੇਵਾ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਇੱਕ ਯਤਨ ਹੈ।

Show More

Related Articles

Leave a Reply

Your email address will not be published. Required fields are marked *

Back to top button