
ਜਲੰਧਰ, 14 ਸਤੰਬਰ (ਕਬੀਰ ਸੌਂਧੀ) : ਕਾਂਗਰਸ ਪਾਰਟੀ ਵਲੋ ਪ੍ਰਤਾਪ ਬਾਗ ਬਿਜਲੀ ਦਫ਼ਤਰ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਪਿਛਲੇ ਕਾਫੀ ਸਮੇਂ ਤੋਂ ਬਿਜਲੀ ਦੀ ਅਨਿਯਮਿਤ ਸਪਲਾਈ, ਬਿਨਾਂ ਦੱਸੇ ਲੱਗਣ ਵਾਲੇ ਲੰਬੇ ਕੱਟਾਂ ਅਤੇ ਵੱਧ ਆ ਰਹੇ ਬਿੱਲਾਂ ਕਾਰਨ ਆਮ ਜਨਤਾ ਬਹੁਤ ਪਰੇਸ਼ਾਨ ਹੈ। ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ । ਵਪਾਰੀ ਅਤੇ ਕਾਰੋਬਾਰੀ ਵਰਗ ਪੂਰੀ ਤਰਾਂ ਨਾਲ ਬਿਜਲੀ ਦੇ ਇੰਨਾਂ ਕਟਾ ਤੇ ਬਹੁਤ ਪਰੇਸ਼ਾਨ ਹੈ । ਕੰਮ ਕਾਰ ਨੂੰ ਬਹੁਤ ਫਰਕ ਪੈ ਰਿਹਾ ਹੈ । ਇੰਡਸਟਰੀ ਨੂੰ ਬਹੁਤ ਘਾਟਾ ਪੈ ਰਿਹਾ ਹੈ । ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ।
ਮੁੱਖ ਮੰਗਾਂ:
- ਬਿਜਲੀ ਦੀ ਨਿਯਮਿਤ ਅਤੇ ਨਿਰਵਿਘਨ ਸਪਲਾਈ ਬਹਾਲ ਕੀਤੀ ਜਾਵੇ।
- ਗਲਤ ਅਤੇ ਵੱਧ ਆਏ ਬਿੱਲਾਂ ਦੀ ਜਾਂਚ ਕਰਕੇ ਠੀਕ ਕੀਤਾ ਜਾਵੇ।
- ਬਿਜਲੀ ਘਰ ਵਿੱਚ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਲੋਕਾਂ ਨਾਲ ਵਧੀਆ ਵਿਵਹਾਰ ਕੀਤਾ ਜਾਵੇ।
- ਖਰਾਬ ਟ੍ਰਾਂਸਫਾਰਮਰ ਅਤੇ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ।
- ਲੋਕਾਂ ਨੂੰ 4-4 ਮਹੀਨਿਆ ਦੇ ਇਕੱਠੇ ਬਿੱਲ ਕਿਉ ਜਾਰੀ ਕੀਤੇ ਗਏ।
ਬਿੱਲ ਠੀਕ ਕਰਵਾਉਣ ਲਈ ਲੋਕ ਦਫ਼ਤਰਾਂ ਦੇ ਚੱਕਰ ਮਾਰ ਰਹੇ ਹਨ ਅਤੇ ਉੱਥੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਿਸਟਮ ਨਹੀ ਚੱਲ ਰਿਹਾ, ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ।
ਜੇਕਰ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ । ਇਸ ਪ੍ਰਦਰਸ਼ਨ ਵਿੱਚ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ ਜਲੰਧਰ ਨਾਰਥ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਸ਼ਹਿਰੀ, ਬੱਬੂ ਸਿਡਾਨਾ ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ ਕਮੇਟੀ, ਪ੍ਰਦੀਪ ਸ਼ਰਮਾ ਟੋਨੀ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਪਵਨ ਕੁਮਾਰ, ਜਗਦੀਸ਼ ਦਕੋਹਾ, ਵਿਪਨ ਕੁਮਾਰ, ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ, ਦੀਪਕ ਸ਼ਰਮਾ ਮੇਨਾ, ਜਗਜੀਤ ਕੰਬੋਜ, ਜਗਮੋਹਨ ਛਾਬੜਾ, ਦੀਨਾ ਨਾਥ ਪ੍ਰਧਾਨ ਆਸ਼ੂ ਸਚਦੇਵਾ, ਰਵੀ ਸੈਣੀ , ਲਲਿਤ ਵਿਜ, ਵਰਿੰਦਰ ਕੁਮਾਰ, ਪਰਮਜੀਤ ਬਲ, ਗੁਲਸ਼ਨ ਸੋਢੀ, ਰਾਹੁਲ ਸ਼ਰਮਾ ਰਤਨੇਸ਼ ਸੈਣੀ, ਦਵਿੰਦਰ ਸ਼ਰਮਾ ਬੌਬੀ, ਸੂਬਾ ਸਿੰਘ, ਟੋਨੂੰ ਜਿੰਦਲ, ਯਸ਼ ਪਾਲ ਸਫਰੀ, ਪ੍ਰੇਮ ਪਾਲ ਡੁਮੇਲੀ, ਹਾਮਿਦ ਮਸੀਹ, ਰਵੀ ਬੱਗਾ, ਅਮਨ ਧੰਨਵਾਲੀ, ਸੁਧੀਰ ਘੁੱਗੀ, ਸੌਰਵ ਭਾਰਦਵਾਜ, ਸਮੀਰ ਚਿਸ਼ਤੀ, ਗੁਲਸ਼ਨ ਮਿੱਡਾ , ਪ੍ਰਦੀਪ ਸ਼ੁਕਲਾ, ਮਨੂੰ ਪਹਿਲਵਾਨ, ਰਵਿੰਦਰ ਸਿੰਘ ਲਾਡੀ, ਲੱਕੀ ਬਸਤੀ ਮਿੱਠੂ, ਰੋਹਨ ਚੱਢਾ, ਹਰਮੀਤ ਸਾਬਾ , ਕੁਲਦੀਪ ਸ਼ਰਮਾ, ਸੁਮਿਤ ਬੇਰੀ, ਰਾਜੀਵ ਸ਼ਰਮਾ, ਮੌਜੂਦ ਸਨ।










