ताज़ा खबरपंजाब

ਐਨ.ਐਮ.ਈ.ਓ.-ਓ.ਐਸ. ਤਹਿਤ ਕਿਸਾਨ ਸਿਖਲਾਈ ਪ੍ਰੋਗਰਾਮ ਕਰਵਾਇਆ

ਬਕਾਲਾ ਤਰਸਿੱਕਾ,ਬਾਬਾ ਬਕਾਲਾ ਸਾਹਿਬ, ਚੋਗਾਵਾਂ ਅਤੇ ਅਜਨਾਲਾ ਦੇ ਕਿਸਾਨਾਂ ਨੇ ਲਿਆ ਭਾਗ, ਤੇਲ ਬੀਜਾ ਫਸਲਾਂ ਹੇਠ ਰਕਬਾ ਵਧਾਉਣ ਦਾ ਦਿੱਤਾ ਭਰੋਸਾ

ਅੰਮ੍ਰਿਤਸਰ, 11 ਸਤੰਬਰ (ਸੁਖਵਿੰਦਰ ਬਾਵਾ) : ਮੁੱਖ ਖੇਤੀਬਾੜੀ ਅਫਸਰ (ਅੰਮ੍ਰਿਤਸਰ) ਸ੍ਰੀ ਅਮਰਜੀਤ ਸਿੰਘ ਦੋਸਾਂਝ ਦੀ ਰਹਿਨੁਮਾਈ ਹੇਠ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ ਵਿਖੇ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਜ਼–ਆਇਲਸੀਡਜ਼ (NMEO-OS) ਅਧੀਨ ਕਿਸਾਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

ਇਸ ਸਿਖਲਾਈ ਪ੍ਰੋਗਰਾਮ ਵਿੱਚ ਬਲਾਕ ਤਰਸਿੱਕਾ, ਬਾਬਾ ਬਕਾਲਾ ਸਾਹਿਬ, ਚੋਗਾਵਾਂ ਅਤੇ ਅਜਨਾਲਾ 120 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਕਿਸਾਨਾਂ ਨੂੰ ਹਾੜ੍ਹੀ ਸੀਜ਼ਨ ਦੀਆਂ ਪ੍ਰਮੁੱਖ ਤੇਲ ਬੀਜ ਫਸਲਾਂ ਸਰ੍ਹੋਂ ਅਤੇ ਤੋਰੀਆ ਦੀ ਵਿਗਿਆਨਕ ਕਾਸ਼ਤ ਸਬੰਧੀ ਮਹੱਤਵਪੂਰਨ ਤਕਨੀਕੀ ਜਾਣਕਾਰੀ ਦਿੱਤੀ ਗਈ।

ਸਿਖਲਾਈ ਦੌਰਾਨ ਡਾ. ਰਮਿੰਦਰ ਕੌਰ, ਪ੍ਰੋਫੈਸਰ, ਕੇ.ਵੀ.ਕੇ. ਨਾਗ ਕਲਾਂ; ਡਾ. ਆਸਥਾ, ਸਹਾਇਕ ਪ੍ਰੋਫੈਸਰ ਅਤੇ ਡਾ. ਸਵਰੀਤ ਕੌਰ, ਸਹਾਇਕ ਪ੍ਰੋਫੈਸਰ, ਐਫ.ਏ.ਐਸ.ਸੀ. ਅੰਮ੍ਰਿਤਸਰ ਵੱਲੋਂ ਕਿਸਾਨਾਂ ਨੂੰ ਸਰ੍ਹੋਂ-ਤੋਰੀਆ ਦੀਆਂ ਫਸਲਾਂ ਦੀ ਵਿਗਿਆਨਕ ਕਾਸ਼ਤ, ਉੱਨਤ ਤਕਨੀਕਾਂ, ਫਸਲ ਪ੍ਰਬੰਧਨ ਅਤੇ ਵਧੀਆ ਪੈਦਾਵਾਰ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਬਲਾਕ ਡੈਮੋਨਸਟ੍ਰੇਸ਼ਨਾਂ ਅਧੀਨ ਕਿਸਾਨਾਂ ਨੂੰ ਮਿਲਣ ਵਾਲੇ ਪ੍ਰੋਤਸਾਹਨ ਅਤੇ ਵੈਲਿਊ ਚੇਨ ਪਾਰਟਨਰਾਂ ਰਾਹੀਂ ਬੀਜ ਦੀ ਵੰਡ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਡਾ. ਸੁਖਚੈਨ ਸਿੰਘ, ਡਿਪਟੀ ਡਾਇਰੈਕਟਰ ਖੇਤੀਬਾੜੀ, ਅੰਮ੍ਰਿਤਸਰ; ਡਾ. ਰਸ਼ਪਾਲ ਸਿੰਘ ਬੰਡਾਲਾ, ਖੇਤੀਬਾੜੀ ਅਫਸਰ, ਬਾਬਾ ਬਕਾਲਾ ਸਾਹਿਬ/ਤਰਸਿੱਕਾ ਸ੍ਰੀਮਤੀ ਰਵਿੰਦਰ ਕੌਰ, ਏ.ਡੀ.ਓ. (ਬੀਜ) ਅਤੇ ਸ੍ਰੀ ਸੁਖਚੈਨ ਸਿੰਘ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਵੀ ਕਿਸਾਨਾਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।

ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਅਤੇ ਸਰ੍ਹੋਂ-ਤੋਰੀਆ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਪੰਜਾਬ ਵਿੱਚ ਤੇਲ ਬੀਜਾਂ ਦੀ ਪੈਦਾਵਾਰ ਵਧਾ ਕੇ ਪੰਜਾਬ ਨੂੰ ਖਾਣ ਵਾਲੇ ਤੇਲਾਂ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਉਣ ਲਈ ਆਪਣਾ ਪੂਰਨ ਸਹਿਯੋਗ ਦੇਣ ਦਾ ਸੰਕਲਪ ਲਿਆ।

ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ NMEO-OS ਤਹਿਤ ਮਿਲ ਰਹੀਆਂ ਸਹੂਲਤਾਂ ਅਤੇ ਪ੍ਰੋਤਸਾਹਨਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਵਧਾਵਾ ਦੇਣ, ਤਾਂ ਜੋ ਪੰਜਾਬ ਵਿੱਚ ਖਾਣ ਵਾਲੇ ਤੇਲਾਂ ਦੀ ਪੈਦਾਵਾਰ ਵਧਾ ਕੇ ਆਤਮਨਿਰਭਰਤਾ ਵੱਲ ਮਜ਼ਬੂਤ ਕਦਮ ਪੁੱਟਿਆ ਜਾ ਸਕੇ।

Show More

Related Articles

Leave a Reply

Your email address will not be published. Required fields are marked *

Back to top button