ताज़ा खबरपंजाब

ਲਾਇਨਜ਼ ਇੰਟਰਨੈਸ਼ਨਲ ਕਲੱਬ (ਮਲੋਟ ਰੋਇਲਜ਼) ਨੇ ਲਾਇਆ ਅੱਖਾਂ ਅਤੇ ਦਿਮਾਗੀ ਰੋਗਾਂ ਦਾ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ

240 ਮਰੀਜਾਂ ਦੀ ਹੋਈ ਜਾਂਚ, 25 ਮਰੀਜ ਅਪ੍ਰੇਸ਼ਾਨਾ ਲਈ ਚੁਣੇ ਗਏ

ਮਲੋਟ, 19 ਜੁਲਾਈ (ਜਗਦੀਪ ਧਵਨ) ਸਮਾਜ ਸੇਵਾ ਦੇ ਖੇਤਰ ਵਿੱਚ ਨਿਰੰਤਰ ਸਰਗਰਮ ਲਾਇਨਜ਼ ਇੰਟਰਨੈਸ਼ਨਲ ਕਲੱਬ (ਮਲੋਟ ਰੋਇਲਜ਼) ਵੱਲੋਂ ਕ੍ਰਿਸ਼ਨਾ ਮੰਦਰ ਧਰਮਸ਼ਾਲਾ, ਮੰਡੀ ਹਰਜੀ ਰਾਮ, ਮਲੋਟ ਵਿਖੇ ਅੱਜ ਅੱਖਾਂ ਅਤੇ ਦਿਮਾਗੀ ਰੋਗਾਂ ਦਾ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਬਨਿਟ ਮੰਤਰੀ ਪੰਜਾਬ ਤੇ ਵਿਧਾਇਕ ਮਲੋਟ ਡਾ ਬਲਜੀਤ ਕੌਰ ਨੇ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਿਤ ਕੀਤੀ। ਕੈਂਪ ਵਿੱਚ ਆਏ ਮਾਹਿਰ ਡਾਕਟਰਾਂ ਦੇ ਨਾਲ ਨਾਲ ਓਹਨਾਂ ਨੇ ਵੀ ਮਰੀਜਾਂ ਦੀ ਜਾਂਚ ਕੀਤੀ ਕਿਓਂਕੀ ਓਹ ਖੁਦ ਵੀ ਅੱਖਾਂ ਦੇ ਮਾਹਿਰ ਡਾਕਟਰ ਹਨ। ਕਲੱਬ ਦੇ ਮੈਂਬਰਾਂ ਦੇ ਮੈਂਬਰਾਂ ਨੇ ਡਾ ਬਲਜੀਤ ਕੌਰ ਨੁੰ ਜੀ ਆਇਆਂ ਨੂੰ ਕਿਹਾ ਤੇ ਧੰਨਵਾਦ ਕੀਤਾ।

ਡਾ ਬਲਜੀਤ ਕੌਰ ਨੇ ਕਲੱਬ ਵੱਲੋਂ ਕੀਤੇ ਗਏ ਇਸ ਉੱਦਮ ਨੂੰ ਬੇਹੱਦ ਸ਼ਲਾਘਾਯੋਗ ਦੱਸਿਆ ਤੇ ਓਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੈਂਪ ’ਚ ਕੁੱਲ 240 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉੰਨ੍ਹਾਂ ਚੋਂ 25 ਮਰੀਜ ਅਪ੍ਰੇਸ਼ਾਨਾ ਲਈ ਚੁਣੇ ਗਏ। ਕਲੱਬ ਦੇ ਪ੍ਰਧਾਨ ਨੀਟਾ ਗੋਇਲ, ਸਕੱਤਰ ਦੀਪਕ ਗਰਗ, ਕੈਸ਼ੀਅਰ ਦਰਮੇਸ਼ ਬਾਂਸਲ ਅਤੇ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਸੰਜੀਵ ਅਰੋੜਾ ਨੇ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਲਾਇਨ ਆਈ ਕੇਅਰ, ਜੈਤੋ ਦੀ ਅੱਖਾਂ ਦੀ ਮਾਹਿਰ ਡਾ. ਅਕ੍ਰਿਤੀ ਸਿੰਗਲਾ ਵੱਲੋਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ

ਉੱਥੇ ਹੀ ਪ੍ਰਸਿੱਧ ਮਨੋਚਿਕਿਤਸਕ ਡਾ. ਨੇਫੀਆ ਸਿਡਾਨਾ (ਐੱਮ.ਬੀ.ਬੀ.ਐੱਸ., ਐੱਮ.ਡੀ. ਸਾਈਕਿਆਟਰੀ, ਏਮਜ਼) ਵੱਲੋਂ ਵੀ ਡਿਪ੍ਰੈਸ਼ਨ, ਤਣਾਅ, ਘਬਰਾਹਟ, ਨੀਂਦ ਦੀ ਸਮੱਸਿਆ ਅਤੇ ਹੋਰ ਦਿਮਾਗੀ ਤੇ ਮਾਨਸਿਕ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਲੋੜੀਂਦੀ ਸਲਾਹ ਜਾਂਚ ਦਿੱਤੀ ਗਈ ਓਹਨਾਂ ਦੱਸਿਆ ਕਿ ਉਪਰੰਤ ਚਿੱਟੇ ਮੋਤੀਏ ਤੋਂ ਪੀੜਤ ਮਰੀਜ਼ਾਂ ਦੀ ਚੋਣ ਉਪਰੰਤ ਉਨ੍ਹਾਂ ਦੇ ਆਪਰੇਸ਼ਨ ਲਾਇਨ ਆਈ ਕੇਅਰ, ਜੈਤੋ ਵਿਖੇ ਅਤਿ-ਆਧੁਨਿਕ ਫੈਕੋ ਤਕਨੀਕ ਰਾਹੀਂ ਬਿਨ੍ਹਾਂ ਟਾਂਕੇ, ਬਿਨ੍ਹਾਂ ਚੀਰ ਫਾੜ ਅਤੇ ਬਿਨ੍ਹਾਂ ਪੱਟੀ ਤੋਂ ਕੀਤੇ ਜਾਣਗੇ ਅਤੇ ਉੱਚ ਗੁਣਵੱਤਾ ਵਾਲੇ ਲੈਂਜ਼ ਲਗਾਏ ਜਾਣਗੇ।

ਓਹਨਾਂ ਦੱਸਿਆ ਕਿ ਅਪ੍ਰੈਸ਼ਨਾ ਲਈ ਚੁਣੇ ਗਏ ਮਰੀਜਾਂ ਨੂੰ ਜੈਤੋ ਲੈਕੇ ਜਾਣ ਅਤੇ ਵਾਪਿਸ ਲਿਆਉਣ ਦਾ ਪ੍ਰਬੰਧ ਤੇ ਖਰਚ ਕਲੱਬ ਵੱਲੋਂ ਹੋਏਗਾ। ਇਸ ਤੋਂ ਇਲਾਵਾ ਮਰੀਜਾਂ ਲਈ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਮੁਫ਼ਤ ਹੋਏਗਾ ਤੇ ਕੈਂਪ ਦੌਰਾਨ ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ । ਓਹਨਾਂ ਇਹ ਵੀ ਦੱਸਿਆ ਕਿ ਆਪਰੇਸ਼ਨ ਹੋਣ ਤੋਂ ਬਾਅਦ ਇੱਕ ਹਫ਼ਤੇ ਤੋਂ 10 ਦਿਨ੍ਹਾਂ ਦੇ ਅੰਦਰ ਮਲੋਟ ਵਿਖੇ ਹੀ ਦੋਬਾਰਾ ਚੈਕਅੱਪ ਕੀਤਾ ਜਾਏਗਾ ਤੇ ਫੇਰ ਦਵਾਈ ਮੁਫ਼ਤ ਹੀ ਦਿੱਤੀ ਜਾਏਗੀ। ਲੋੜਵੰਦ ਮਰੀਜਾਂ ਨੂੰ ਟੈਸਟ ਉਪਰੰਤ ਐਨਕਾਂ ਵੀ ਮੁਫ਼ਤ ਮਿਲਣਗੀਆਂ। ਕਲੱਬ ਅਹੁਦੇਦਾਰਾਂ ਨੇ ਕਿਹਾ ਕਿ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋੜਵੰਦ ਮਰੀਜ਼ਾਂ ਨੂੰ ਮਾਹਿਰ ਸਿਹਤ ਸੇਵਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ਇਹ ਕੈਂਪ ਲਗਾਇਆ ਗਿਆ ਸੀ ਤੇ ਆਓਂਦੇ ਸਮੇਂ ’ਚ ਵੀ ਅਜੇਹੇ ਸਮਾਜ ਸੇਵਾ ਦੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਕੈਬਨਿਟ ਮੰਤਰੀ ਦੇ ਨਾਲ ਨਗਰ ਕੋਂਸਲ ਮਲੋਟ ਪ੍ਰਧਾਨ ਜੋਨ੍ਹੀ ਗਰਗ ਅਤੇ ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਵੀ ਮੌਜੂਦ ਰਹੇ।

Show More

Related Articles

Leave a Reply

Your email address will not be published. Required fields are marked *

Back to top button