ताज़ा खबरपंजाब

ਉਘੇ ਸਮਾਜ ਸੇਵੀ ਰਾਜੀਵ ਬਾਵਾ ਨੇ ਆਪਣੇ ਸਵ. ਪਿਤਾ ਜੀ ਦੀ ਯਾਦ ਵਿੱਚ ਸਰਕਾਰੀ ਹਸਪਤਾਲ ਨੂੰ ਕੂਲਰ ਦਾਨ ਕੀਤਾ

ਮਲੋਟ, 05 ਜੂਨ (ਜਗਦੀਪ ਧਵਨ) : ਸਮਾਜਸੇਵਕ ਰਾਜੀਵ ਬਾਵਾ ਪ੍ਰਧਾਨ ਖੱਤਰੀ ਸਭਾ ਰਜਿਸਟਰਡ ਮਲੋਟ ਨੇ ਆਪਣੇ ਪਿਤਾ ਸਵਰਗਵਾਸੀ ਸ਼੍ਰੀ ਕੁਲਦੀਪ ਸਿੰਘ ਬਾਵਾ ਸਟੇਸ਼ਨ ਸੁਪਰਵਾਈਜਰ ਦੀ ਯਾਦ ਵਿੱਚ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਸਖਤ ਗਰਮੀ ਤੋਂ ਰਾਹਤ ਦਿਵਾਉਣ ਲਈ ਆਪਣੀ ਨੇਕ ਕਮਾਈ ਵਿੱਚੋਂ ਇੱਕ ਕੂਲਰ ਸੇਵਾ ਵਜੋਂ ਭੇਟ ਕੀਤਾ।

ਇਸ ਨੇਕ ਉਪਰਾਲੇ ਵਿੱਚ ਰਾਜੀਵ ਬਾਵਾ ਦੇ ਭਰਾ ਸੰਜੀਵ ਬਾਵਾ, ਗੌਰਵ ਬਾਵਾ ਨੇ ਵੀ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਸਮਾਜਸੇਵਕ ਰਾਹੁਲ ਗਗਨੇਜਾ, ਕ੍ਰਿਸ਼ਨਾ ਗਗਨੇਜਾ, ਵਿੱਕੀ ਜੁਨੇਜਾ ਅਤੇ ਜੋਂਟੀ ਠਕਰਾਲ ਨੇ ਵੀ ਬਾਵਾ ਪਰਿਵਾਰ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਅਤੇ ਮਨੁੱਖਤਾ ਭਰਪੂਰ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ।

Show More

Related Articles

Leave a Reply

Your email address will not be published. Required fields are marked *

Back to top button