ताज़ा खबरधार्मिकपंजाब

79 ਵੇ ਮਾਂ ਭੱਦਰਕਾਲੀ ਮੇਲੇ ਦੀ ਸ਼ੋਭਾ ਯਾਤਰਾ ਬੜੀ ਧੂਮਧਾਮ ਨਾਲ ਨਿਕਲੀ, ਪੂਰਾ ਸ਼ਹਿਰ ਮਹਾਂਮਾਈ ਦੇ ਜੈਕਾਰਿਆਂ ਨਾਲ ਗੂੰਜਿਆ

ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਪਾਰਟੀਆਂ ਨੇ ਲਗਾਈ ਆਪਣੀ ਆਪਣੀ ਹਾਜ਼ਰੀ  

ਸ਼ਹਿਰ ਵਾਸੀਆਂ ਵੱਲੋਂ ਜਗ੍ਹਾ-ਜਗ੍ਹਾ ਲਗਾਏ ਗਏ ਵੱਖ-ਵੱਖ ਪ੍ਰਕਾਰ ਦੇ ਲੰਗਰ

ਕਪੂਰਥਲਾ, 12 ਮਈ (ਗੌਰਵ ਮੜੀਆ) : ਮਾਤਾ ਭੱਦਰਕਾਲੀ ਦੇ 79 ਵੇ ਮੇਲੇ ਦੇ ਸਬੰਧ ਚ 12 ਮਈ ਦਿਨ ਮੰਗਲਵਾਰ ਨੂੰ ਸ਼ਾਮ ਨੂੰ ਸ਼ੋਭਾ ਯਾਤਰਾ ਸ਼੍ਰੀ ਬ੍ਰਹਮਕੁੰਡ ਸ਼ਿਵ ਮੰਦਰ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ ਅਤੇ ਮਹਾਂਮਾਈ ਦੇ ਜੈਕਾਰੇ ਲਾਉਂਦੇ ਹੋਏ ਸ਼ੋਭਾ ਯਾਤਰਾ ਵਿਚ ਹਰੇਕ ਨੇ ਆਪਣੀ ਹਾਜ਼ਰੀ ਯਕੀਨੀ ਬਣਾਈ ਇਹ ਸ਼ੋਭਾ ਯਾਤਰਾ ਬ੍ਰਹਮਕੁੰਡ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਚੌਕਾਂ ਚੋਂ ਤੋਂ ਨਿਕਲਦੀ ਹੋਈ ਰਾਤ ਨੂੰ ਮਾਤਾ ਭੱਦਰਕਾਲੀ ਮੰਦਰ ਸ਼ੇਖੂਪੁਰ ਵਿਖੇ ਪਹੁੰਚੇਗੀ ਸ਼ੋਭਾ ਯਾਤਰਾ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ।

ਸ਼ੋਭਾ ਯਾਤਰਾ ਦੌਰਾਨ ਮੰਦਰ ਕਮੇਟੀ ਵੱਲੋਂ ਪੂਰੇ ਸ਼ਹਿਰ ਨੂੰ ਸੁੰਦਰ ਲਾਈਟਾਂ ਨਾਲ ਜਗਮਗ ਕਰਵਾਇਆ ਗਿਆ ਸ਼ੋਭਾ ਯਾਤਰਾ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸੁੰਦਰ ਝਾਕੀਆਂ ਨੇ ਸ਼ੋਭਾ ਯਾਤਰਾ ਹੋਰ ਸ਼ੋਭਾ ਵਧਾਈ ਸ਼ੋਭਾ ਯਾਤਰਾ ਸ਼ਹਿਰ ਦੇ ਚੋਗ ਜਲੌਖਾਨਾ , ਸਦਰ ਬਾਜ਼ਾਰ ,ਸਬਜ਼ੀ ਮੰਡੀ ,ਦਾਣਾਂ ਮੰਡੀ ,ਬੱਸ ਸਟੈਂਡ, ਰਮਨੀਕ ਚੌਕ ਤੋਂ ਹੁੰਦੀ ਹੋਈ ਮਾਤਾ ਭੱਦਰਕਾਲੀ ਮੰਦਰ ਪਿੰਡ ਸ਼ੇਖੂਪੁਰ ਵਿਖੇ ਜਾ ਕੇ ਸਮਾਪਤ ਹੋਵੇਗੀ।

ਮੇਲੇ ਵਿੱਚ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਹਿੱਸਾ ਲਿਆ ਅਤੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮਾਤਾ ਭੱਦਰਕਾਲੀ ਦਾ ਕਪੂਰਥਲੇ ਦੇ ਲੋਕਾਂ ਦੇ ਉੱਪਰ ਪੂਰਾ ਆਸ਼ੀਰਵਾਦ ਹੈ ਅਤੇ ਮਾਤਾ ਭਦਰਕਾਲੀ ਦਾ ਮੇਲਾ ਕਪੂਰਥਲੇ ਦੇ ਲੋਕ ਬਹੁਤ ਹੀ ਖੁਸ਼ੀ ਨਾਲ ਮਨਾਉਂਦੇ ਹਨ ਅਤੇ ਮੇਲੇ ਵਾਲੇ ਦਿਨਾਂ ਵਿਚ ਕਪੂਰਥਲੇ ਵਿੱਚ ਵਿਆਹ ਵਾਲਾ ਮਾਹੌਲ ਬਣ ਜਾਂਦਾ ਹੈ ਰਾਣਾ ਗੁਰਜੀਤ ਸਿੰਘ ਦੇ ਨਾਲ ਸਿਟੀ ਪ੍ਰਧਾਨ ਦੀਪਕ ਸਲਵਾਨ ,ਸੀਨੀਅਰ ਆਗੂ ਅਨਿਲ ਸ਼ੁਕਲਾ ,ਕੌਂਸਲਰ ਰਾਹੁਲ ਮਨਸੂ, ਕੁਲਦੀਪ ਸਿੰਘ , ਰਾਜਿੰਦਰ ਕੌਡ਼ਾ ,ਡਿਪਟੀ ਮੇਅਰ ਡਾ ਵਿਨੋਦ ਸੂਦ ,ਅਮਰਜੀਤ ਸਿੰਘ ਸੈਦੋਵਾਲ, ਅਤੇ ਹੋਰ ਕਈ ਕਾਂਗਰਸੀ ਆਗੂ ਹਾਜ਼ਰ ਸਨ ।

ਸਮਾਜਸੇਵੀ ਸੂਰਜ ਅੱਗਰਵਾਲ,ਸੰਨੀ ਬਾਂਕਾ,ਗੌਰਵ ਅਬਰੋਲ ਨੇ ਵੀ ਸ਼ਿਰਕਤ ਕੀਤੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ਼ੋਭਾ ਯਾਤਰਾ ਚ ਆਪਣੀ ਹਾਜ਼ਰੀ ਲਗਾਈ ਸ਼ੋਭਾ ਯਾਤਰਾ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਓਂਮਕਾਰ ਕਾਲੀਆ ,ਦੀਪਕ ਮਦਾਨ ਅਤੇ ਹੋਰ ਸ਼ਿਵ ਸੈਨਿਕ ਹਾਜ਼ਰ ਸਨ । ਬਜਰੰਗ ਦਲ ਜਲੰਧਰ ਦੇ ਵਿਭਾਗ ਸੰਯੋਜਕ ਨਰੇਸ਼ ਪੰਡਿਤ ਮੌਜੂਦਾ ਜ਼ਿਲ੍ਹਾ ਖਪਤਕਾਰ ਜੀਵਨ ਪ੍ਰਕਾਸ਼ ਵਾਲੀਆ ਜ਼ਿਲ੍ਹਾ ਪ੍ਰਭਾਰੀ ਸੰਜੇ ਸ਼ਰਮਾ ਹੈਪੀ ਛਾਬੜਾ ਰਾਜੂ ਸੂਦ ਸੰਜੀਵ ਬਜਾਜ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਰਹੇ ।

ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਦਿਓਲ ਅਤੇ ਹੋਰਨਾਂ ਅਹੁਦੇਦਾਰਾਂ ਨੇ ਵੀ ਆਪਣੀ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਮੇਲਾ ਪ੍ਰਬੰਧਕਾਂ ਅਤੇ ਮੈਂਬਰਾਂ ਤੇ ਆਗੂਆਂ ਵਿਚ ਚੇਅਰਮੈਨ ਰਾਧੇ ਸ਼ਾਮ ਸ਼ਰਮਾਂ, ਪ੍ਰਧਾਨ ਪ੍ਰਸ਼ੋਤਮ ਪਾਸੀ, ਉਪ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਅਭਿਸ਼ੇਕ ਆਨੰਦ, ਹੈਂਡ ਕੈਸ਼ੀਅਰ ਮਨੂੰ ਪ੍ਰਾਸ਼ਰ, ਸੀ.ਉਂਪ ਪ੍ਰਧਾਨ ਤਰੁਨ ਬਹਿਲ,ਉਪ ਪ੍ਰਧਾਨ ਨਰੇਸ਼ ਸ਼ਰਮਾਂ,ਸਕੱਤਰ ਪ੍ਰਮੋਦ ਕਾਲੀਆ ,ਜੁਆਇੰਟ ਸਕੱਤਰ ਸੰਜੀਵ ਬਾਵਾ,ਲੀਗਲ ਅਡਵਾਇਜ਼ਰ ਰਾਜੀਵ ਪੁਰੀ, ਕੈਸ਼ੀਅਰ ਕਮਲਦੀਪ ਬਾਵਾ,ਅਡਜੈਕਟਿਵ ਮੈਂਬਰ ਮੋਹਿਤ ਆਨੰਦ, ਸੁਦੇਸ਼ ਸ਼ਰਮਾਂ,ਸੋਸ਼ਲ ਮੀਡੀਆ ਇੰਚਾਰਜ ਸੁਨੀਲ ਸ਼ਰਮਾਂ,ਸੀਨੀਅਰ ਮੈਂਬਰ ਸੁਦਰਸ਼ਨ ਲਾਲ ਸ਼ਰਮਾਂ,ਸੀਨੀਅਰ ਮੈਂਬਰ ਜਸਵੀਰ ਸਿੰਘ,ਸੀਨੀਅਰ ਮੈਂਬਰ ਪ੍ਰਮੋਦ ਕੁਮਾਰ,ਸੀਨੀਅਰ ਮੈਂਬਰ ਕਪਿਲ ਦੇਵ ਸ਼ਰਮਾਂ,

ਸੀਨੀਅਰ ਮੈਂਬਰ ਬਾਬੂ ਰਾਮ ਸ਼ਰਮਾਂ,ਸੀਨੀਅਰ ਮੈਂਬਰ ਅਸੋਕ ਅਰੋੜਾ,ਸੀਨੀਅਰ ਮੈਂਬਰ ਗਗਨ ਪਾਸੀ,ਸੀਨੀਅਰ ਮੈਂਬਰ ਹਨੀਸ਼ ਪਾਸੀ,ਮੈਂਬਰ ਰਮਨ ਕੁਮਾਰ,ਮੈਂਬਰ ਦੀਪਕ ਆਨੰਦ,ਮੈਂਬਰ ਵਿਵੇਕ ਆਨੰਦ,ਮੈਂਬਰ ਮਨੀਸ਼ ਕਸ਼ਯਪ,ਮੈਂਬਰ ਸ਼ਿਵ ਪ੍ਰਾਸ਼ਰ,ਮੈਂਬਰ ਰਾਹੁਲ ਆਨੰਦ,ਮੈਂਬਰ ਦੀਪਕ ਸ਼ਰਮਾਂ,ਮੈਂਬਰ ਸਾਹਿਲ ਸ਼ਰਮਾਂ,ਮੈਂਬਰ ਕਪਿਲ ਸ਼ਰਮਾਂ, ਮੈਂਬਰ ਦਰਸ਼ਨ ਲਾਲ,ਮੈਂਬਰ ਰਾਜਵਿੰਦਰ ਸਿੰਘ,ਮੈਂਬਰ ਅਮਿਤ ਕੁਮਾਰ,ਮੈਂਬਰ ਸੰਦੀਪ ਸ਼ਰਮਾਂ,ਮੈਂਬਰ ਰਜਿੰਦਰ ਕੁਮਾਰ, ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button