ताज़ा खबरपंजाब

ਮਾਤਾ ਭੱਦਰਕਾਲੀ ਮੇਲੇ ਦੇ ਸਬੰਧ ਵਿਚ ਵੱਖ-ਵੱਖ ਪ੍ਰਸਸ਼ਾਨਿਕ ਅਧਿਕਾਰੀਆਂ ਨੂੰ ਸੌਂਪੇ ਸੱਦਾ ਪੱਤਰ

8 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਝੰਡਾ ਚੜ੍ਹਾਉਂਣ ਦੀ ਰਸਮ ਨਾਲ ਹੋਵੇਗੀ ਮੇਲੇ ਦੀ ਸ਼ੁਰੂਆਤ : ਪ੍ਰਸ਼ੋਤਮ ਪਾਸੀ/ਰਾਧੇ ਸ਼ਾਮ ਸ਼ਰਮਾ

ਕਪੂਰਥਲਾ, 25 ਅਪ੍ਰੈਲ (ਗੌਰਵ ਮੜੀਆ) : ਕਪੂਰਥਲਾ ਦੇ ਸ਼ੇਖੂਪੁਰ ਵਿਚ ਮਾਤਾ ਭੱਦਰਕਾਲੀ ਜੀ ਦੇ 79ਵੇਂ ਇਤਿਹਾਸਕ ਮੇਲੇ ਦੇ ਸਬੰਧ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੇਲੇ ਸਬੰਧੀ ਸੱਦਾ ਪੱਤਰ ਦਿੱਤੇ ਗਏ। ਇਸ ਮੌਕੇ ਮੰਦਿਰ ਕਮੇਟੀ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਪ੍ਰਧਾਨ ਪ੍ਰਸ਼ੋਤਮ ਪਾਸੀ, ਜਨਰਲ ਸਕੱਤਰ ਬਿੰਨੀ ਆਨੰਦ ਦੀ ਅਗਵਾਈ ਵਿਚ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਅਤੇ ਐਸ.ਡੀ.ਐਮ. ਮੇਜਰ ਇਰਵਿਨ ਕੌਰ ਨੂੰ ਇਤਿਹਾਸਕ ਮੇਲੇ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਅਤੇ ਉਪਰੋਕਤ ਅਧਿਕਾਰੀਆਂ ਨੇ ਮਾਤਾ ਭੱਦਰਕਾਲੀ ਮੰਦਿਰ ਦੀ ਪ੍ਰਬੰਧਕ ਕਮੇਟੀ ਨੂੰ ਮੇਲੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਮਾਤਾ ਭੱਦਰਕਾਲੀ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਪਰੋਕਤ ਅਧਿਕਾਰੀਆਂ ਨੂੰ ਮੇਲੇ ਦੌਰਾਨ ਸਾਫ਼ ਸਫਾਈ ਅਤੇ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਕਰਨ ਲਈ ਅਪੀਲ ਵੀ ਕੀਤੀ ਗਈ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਅਤੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ ਨੇ ਦੱਸਿਆ ਕਿ 8 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਝੰਡਾ ਚੜ੍ਹਾਉਂਣ ਦੀ ਰਸਮ ਅਦਾ ਕਰਕੇ 10 ਵਜੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਹੋਣਗੇ, ਜਿੰਨਾਂ ਦਾ ਭੋਗ 9 ਮਈ ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ। ਇਸੇ ਤਰ੍ਹਾਂ 10 ਮਈ ਦਿਨ ਐਤਵਾਰ ਨੂੰ ਸਵੇਰੇ 8 ਵਜੇ 1100 ਸ੍ਰੀ ਦੁਰਗਾ ਸਤੂਤੀ ਦੇ ਪਾਠ ਹੋਣਗੇ ਅਤੇ 11 ਮਈ ਨੂੰ ਸਵੇਰੇ 6 ਵਜੇ ਸ੍ਰੀ ਸੁੰਦਰ ਕਾਂਡ ਦੇ ਪਾਠ ਹੋਣਗੇ, ਉਸਦੇ ਬਾਅਦ ਸ਼ਾਮ 7 ਵਜੇ ਤੋਂ 10 ਵਜੇ ਤੱਕ ਮਾਤਾ ਜੀ ਦੀ ਚੌਂਕੀ ਹੋਵੇਗੀ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਮਈ ਨੂੰ ਸ਼ਾਮ 5 ਵਜੇ ਬ੍ਰਹਮਕੁੰਡ ਸ਼ਿਵ ਮੰਦਿਰ ਕਪੂਰਥਲਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਵੱਖ-ਵੱਖ ਚੌਕਾਂ, ਬਾਜ਼ਾਰਾਂ ਆਦਿ ਤੋਂ ਹੁੰਦੀ ਹੋਈ ਰਾਤ ਕਰੀਬ 12 ਵਜੇ ਸ਼ੇਖੂਪੁਰ ਸਥਿੱਤ ਮਾਤਾ ਭੱਦਰਕਾਲੀ ਮੰਦਿਰ ਵਿਖੇ ਪਹੁੰਚੇਗੀ ਅਤੇ ਪੂਰੀ ਰਾਤ ਮਹਾਂਮਾਈ ਦਾ ਜਾਗਰਣ ਹੋਵੇਗਾ, ਜਿਸ ਵਿਚ ਪ੍ਰਸਿੱਧ ਗਾਇਕ ਲਵਿਸ਼ ਲਵ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ।

ਇਸੇ ਤਰ੍ਹਾਂ 13 ਮਈ ਬੁੱਧਵਾਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਕਵੀ ਦਰਬਾਰ ਹੋਵੇਗਾ, ਉਸਦੇ ਬਾਅਦ ਝੰਡੀ ਹਵਨ ਕਰਵਾਇਆ ਜਾਵੇਗਾ, ਜਿਸ ਵਿਚ ਮੰਦਿਰ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰ ਅਤੇ ਮੈਂਬਰ ਪੂਰਨ ਆਹੂਤੀ ਪਾ ਕੇ ਸੁੱਖ ਸ਼ਾਂਤੀ ਅਤੇ ਸਮ੍ਰਿਧੀ ਸਬੰਧੀ ਪ੍ਰਾਥਨਾ ਕਰਨਗੇ। ਉਸ ਤੋਂ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਮਾਤਾ ਦਾ ਗੁਣਗਾਨ ਹੋਵੇਗਾ ਅਤੇ ਸ਼ਾਮ 4 ਵਜੇ ਸ਼ਿਵ ਮੰਦਿਰ ਤਲਾਬ ਸ਼ੇਖੂਪੁਰ ਵਿਚ ਕੁਸ਼ਤੀਆਂ ਦੇ ਮੁਕਾਬਲੇ ਹੋਣਗੇ, ਜਦਕਿ 14 ਮਈ ਦਿਨ ਵੀਰਵਾਰ ਨੂੰ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਲੁਧਿਆਣਾ ਦੇ ਪ੍ਰਸਿੱਧ ਗਾਇਕ ਗੌਰਵ ਸ਼ਰਮਾ ਖਾਟੂ ਸ਼ਾਮ ਜੀ ਦੇ ਭਜਨ ਪੇਸ਼ ਕਰਕੇ ਭਗਤਾਂ ਨੂੰ ਮੰਤਰ ਮੁਗਧ ਕਰਨਗੇ। ਮੇਲੇ ਦੌਰਾਨ ਮਹਾਂਮਾਈ ਦਾ ਅਤੁੱਟ ਲੰਗਰ ਵਰਤੇਗਾ। ਇਸ ਮੌਕੇ ਜਨਰਲ ਸਕੱਤਰ ਬਿੰਨੀ ਆਨੰਦ, ਰਾਹੁਲ ਆਨੰਦ, ਮੀਡੀਆ ਇੰਚਾਰਜ ਸੋਨੂੰ ਪੰਡਿਤ, ਕਪਿਲ ਸ਼ਰਮਾ, ਸਰਪੰਚ ਬਬਲੂ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button