ताज़ा खबरपंजाब

18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਵਾਹਨ ਦੇਣਾ ਕਾਨੂੰਨੀ ਅਪਰਾਧ : ਐਸ ਐਚ ਓ ਮੁਖਤਾਰ ਸਿੰਘ

ਬਾਬਾ ਬਕਾਲਾ 22 ਅਪ੍ਰੈਲ (ਸੁਖਵਿੰਦਰ ਬਾਵਾ) : 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਵਹੀਕਲ ਦੇਣਾ ਕਾਨੂੰਨੀ ਅਪਰਾਧ ਹੈ। ਜਿਸ ‘ਚ ਸਜ਼ਾ ਦੇ ਹੱਕਦਾਰ ਮਾਪੇ ਹੀ ਬਣਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਖਲਚੀਆਂ ਦੇ ਐਸਐਚ ਓ ਮੁਖਤਾਰ ਸਿੰਘ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤਾ। ਐਸਐਚ ਓ ਮੁਖਤਾਰ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਗੁੰਡਾ ਅਨਸਰਾਂ ਨੂੰ ਅਤੇ ਬੁਲਟ ਤੇ ਪਟਾਕੇ ਪਾਉਣ ਵਾਲੇ ਹੁੱਲੜਬਾਜਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਥਾਣਾ ਖਲਚੀਆਂ ਵਿਖੇ ਦਿੱਤੀ ਜਾਵੇ। ਪੁਲਿਸ ਵੱਲੋਂ ਉਸ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ, ਕੋਈ ਵੀ ਸ਼ਹਿਰੀ ਵਿਅਕਤੀ ਕਦੋਂ ਵੀ ਕਿਸੇ ਸਮੇਂ ਮਿਲ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Back to top button