ताज़ा खबरपंजाब

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਕਾੱਮਰਸ ਫੈਸਟ ਵਿੱਚ ਸ਼ਹਿਰ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਮਾਣਿਆ ਆਨੰਦ ਅਤੇ ਲਗਾਇਆ ਗਿਆ ਖ਼ੂਨਦਾਨ ਕੈਂਪ

ਮਲੋਟ/ਸ੍ਰੀ ਮੁਕਤਸਰ ਸਾਹਿਬ, ਅਪ੍ਰੈਲ (ਜਗਦੀਪ ਧਵਨ) : ਇਲਾਕੇ ਦੀ ਨਾਮਵਰ ਸਹਿ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿੱਚ ਵਿਦਿਆਰਥੀਆਂ ਦੇ ਹੁਨਰ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਕਾੱਮਰਸ ਫੈਸਟ ਕਰਵਾਇਆ ਗਿਆ । ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਫੈਸਟ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਰੁਸ਼ਨਾਉਣ ਲਈ ਕਾਲਜ ਵੱਲੋਂ ਇੱਕ ਮੰਚ ਮੁਹੱਈਆ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਗਾਇਕੀ, ਪੇਂਟਿੰਗ, ਬੂਟੀਕ, ਫੂਡ ਸਟਾਲ, ਆਦਿ ਵੰਨਗੀਆਂ ਦੇ ਵਿਚ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ। 

ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਸ. ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਸ. ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਸ. ਪਿਰਤਪਾਲ ਸਿੰਘ ਗਿੱਲ ਖ਼ਜ਼ਾਨਚੀ ਸ. ਦਲਜਿੰਦਰ ਸਿੰਘ ਸੰਧੂ ਮੈਂਬਰ ਸ. ਹਰਦੀਪ ਸਿੰਘ ਸੰਧੂ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਵੱਲੋਂ ਲਗਾਈਆਂ ਗਈਆਂ ਵੱਖ ਵੱਖ ਸਟਾਲਾਂ ਦੀ ਜੱਜਮੈਂਟ ਕਰਨ ਲਈ ਐਪਲ ਇੰਟਰਨੈਸ਼ਨਲ ਸਕੂਲ ਲੰਬੀ ਦੇ ਪ੍ਰਿੰਸੀਪਲ ਮਨਦੀਪ ਕੌਰ ਢਿੱਲੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਰੜ ਦੇ ਪ੍ਰਿੰਸੀਪਲ ਸ਼ਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਵਰਿੰਦਰ ਬਜਾਜ ਅਤੇ ਧਰਮਵੀਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬੁਲਖੁਰਾਣਾ ਤੋਂ ਰੋਹਿਤ ਜ਼ਿੰਦਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਲੋਟ ਤੋਂ ਹਰਿਭਜਨ ਪ੍ਰਿਯਦਰਸ਼ੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਵਾਂ ਬੋਦਲਾਂ ਤੋਂ ਰਾਜਦਵਿੰਦਰ ਜੱਸਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲੋਟ ਤੋਂ ਮੈਡਮ ਸੀਮਾ ਤਨੇਜਾ ਅਤੇ ਮਨਪ੍ਰੀਤ ਕੌਰ, ਐਸ ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਤੋਂ ਸਲੋਨੀ ਭਟੇਜਾ, ਸੀਮਾ ਗੋਇਲ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵਿੱਚੋਂ ਸਰਵੋਤਮ ਪੇਸ਼ਕਾਰੀਆਂ ਨੂੰ ਚੁਣਿਆ ।

ਇਸ ਮੌਕੇ ਨਾਮਵਾਰ ਗਾਇਕ ਗੁਰਮਾਨ ਭੁੱਲਰ, ਗੁਰਚਰਨ ਗੁਰੀ, ਅਮਨ ਅਬੋਹਰ, ਸਾਂਝ ਵੀ ਦੇ ਨਾਲ ਨਾਲ ਨਾਮਵਰ ਅਦਾਕਾਰ ਗੁਰਮੁੱਖ ਗਿੰਨੀ ਅਤੇ ਆਰਟਿਸਟ ਤਰਸੇਮ ਰਾਹੀ ਨੇ ਆਪਣੀ ਹਾਜ਼ਰੀ ਲਗਵਾਈ। ਹੈਂਡ ਕ੍ਰਾਫਟ ਦੇ ਵਿੱਚ ਪਹਿਲਾ ਪੁਰਸਕਾਰ ਵੰਸ਼ ਆਰਟਿਸਟ, ਦੂਜਾ ਪੁਰਸਕਾਰ ਚੰਦਰਕਲਾ ਕ੍ਰੀਏਸ਼ਨ, ਤੀਜਾ ਪੁਰਸਕਾਰ ਵੌਲਸੇਲ 007, ਫੂਡ ਐਂਡ ਬੈਵਰੇਜ਼ਸ ਵਿਚ ਪਹਿਲਾ ਪੁਰਸਕਾਰ ਡ੍ਰੀਮ ਡੇ ਕੇਕ’ਸ, ਦੂਜਾ ਪੁਰਸਕਾਰ ਰਾਮਗੜ੍ਹੀਆ ਫਾਸਟ ਫੂਡ, ਤੀਜਾ ਪੁਰਸਕਾਰ ਜੈਨ ਜੀ ਫੂਡ , ਬੂਟੀਕਸ ਦੇ ਵਿੱਚ ਪਹਿਲਾ ਪੁਰਸਕਾਰ ਹੁਨਰ ਏ ਸਾਂਝ, ਦੂਜਾ ਪੁਰਸਕਾਰ ਬੀ ਥ੍ਰੈਡ ਪੋਇਟਰੀ, ਤੀਜਾ ਪੁਰਸਕਾਰ ਰਾਜ ਫੁਲਕਾਰੀ ਹਾਊਸ ਨੇ ਹਾਸਲ ਕੀਤਾ। ਕਾਲਜ ਵੱਲੋਂ ਜੇਤੂਆਂ ਦੇ ਨਾਲ ਨਾਲ ਬਾਕੀ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ।

ਕਾਲਜ ਦੇ ਕਾੱਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਕੀਤੇ ਗਏ ਇਸ ਫੈਸਟ ਲਈ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਸ. ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਸ. ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਸ. ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਸ. ਦਲਜਿੰਦਰ ਸਿੰਘ ਸੰਧੂ, ਮੈਂਬਰ ਸ. ਹਰਦੀਪ ਸਿੰਘ ਸੰਧੂ ਨੇ ਕਾੱਮਰਸ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਸਮੁੱਚੇ ਸਟਾਫ਼ ਦੇ ਮਿਹਨਤ ਨੇ ਇਸ ਫੈਸਟ ਵਿੱਚ ਰੰਗ ਬੰਨ੍ਹਿਆ ਹੈ ਜਿਸ ਤੋਂ ਸਮਾਜ ਪ੍ਰਤੀ ਉਹਨਾਂ ਦਾ ਜਜ਼ਬਾ ਵੇਖਿਆਂ ਹੀ ਬਣਦਾ ਹੈ।

Show More

Related Articles

Leave a Reply

Your email address will not be published. Required fields are marked *

Back to top button