ताज़ा खबरपंजाब

SSP ਵੱਲੋਂ ਸਮੂਹ G.O’s ਅਤੇ SHO’s ਨਾਲ ਕ੍ਰਾਈਮ ਮੀਟਿੰਗ ਕੀਤੀ ਗਈ

ਕਪੂਰਥਲਾ, 06 ਅਪ੍ਰੈਲ (ਗੌਰਵ ਮੜੀਆ) : ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਐਸ ਐਸ ਪੀ ਕਪੂਰਥਲਾ ਗੌਰਵ ਤੂਰਾ ਆਈ ਪੀ ਐਸ ਵੱਲੋਂ ਸਮੂਹ ਜੀ. ਓਜ਼ ਅਤੇ ਐਸ ਐੱਚ ਓਜ਼ ਨਾਲ ਕ੍ਰਾਈਮ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਬਣਾਈ ਰੱਖਣ, ਨਸ਼ਿਆਂ ਤੇ ਨਕੇਲ ਕਸਣ, ਲੰਬਿਤ ਦਰਖਾਸਤਾਂ, ਤਫਤੀਸ਼ ਅਧੀਨ ਮੁਕਦਮਿਆਂ ਦਾ ਜਲਦ ਨਿਪਟਾਰਾ ਕਰਨ, ਭਗੌੜਿਆਂ ਨੂੰ ਗਿਰਫ਼ਤਾਰ ਕਰਨ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਐਸ ਐਸ ਪੀ ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਦੇ ਕੰਮ ਚ ਤੇਜੀ ਲਿਆਉਣ ਲਈ ਸਮੇਂ ਸਮੇਂ ਤੇ ਓਹਨਾ ਵਲੋ ਰੁਟੀਨ ਚ ਇਹ ਮੀਟਿੰਗਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ ਪਬਲਿਕ ਦੇ ਆਏ ਕੰਮ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਪੁਲਿਸ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ।

Show More

Related Articles

Leave a Reply

Your email address will not be published. Required fields are marked *

Back to top button