
ਅੰਮ੍ਰਿਤਸਰ, 17 ਫਰਵਰੀ (ਸੁਖਵਿੰਦਰ ਬਾਵਾ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਐਨ ਸੀਸੀ ਕੈਡਿਟ ਅਰਸ਼ਦੀਪ ਸਿੰਘ ਵੱਲੋਂ 2026 ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਤੇ ਸ਼ਮੂਲੀਅਤ ਕਰਕੇ ਯੂਨੀਵਰਸਿਟੀ, ਕਾਲਜ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ l ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਨਯੋਗ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦੀ ਅਤੇ ਡੀਨ ਕਾਲਜਿਸ ਡਾ. ਸਰੋਜ ਅਰੋੜਾ ਦੀ ਯੋਗ ਅਗਵਾਈ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਐਨ ਐਨ ਸੀਂ ਵਿਭਾਗ ਦੇ ਅਰਸ਼ਦੀਪ ਵੱਲੋਂ ਗਣਤੰਤਰ ਦਿਵਸ ਨਵੀਂ ਦਿੱਲੀ 2026 ਸ਼ਮੂਲੀਅਤ ਕੀਤੀ ਗਈl ਉਹਨਾਂ ਵੱਲੋਂ ਅਰਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ l
ਇਸ ਤੋਂ ਇਲਾਵਾ ਹਲਕਾ ਬਾਬਾ ਬਕਾਲਾ ਦੇ ਐਮਐਲਏ ਸ. ਦਲਬੀਰ ਸਿੰਘ ਟੌਂਗ ਵੱਲੋਂ ਵੀ ਅਰਸ਼ਦੀਪ ਨੂੰ ਸਨਮਾਨਿਤ ਕਰਦਿਆਂ ਉਸ ਦੀ ਦੂਜੇ ਸਮੈਸਟਰ ਦੀ ਫੀਸ ਦੇ ਕੇ ਉਸ ਨੂੰ ਸਨਮਾਨਿਤ ਕੀਤਾ। ਕਾਲਜ ਇੰਚਾਰਜ ਅਤੇ ਐਸੋਸੀਏਟ ਐਨਸੀਸੀ ਅਫਸਰ ਡਾ. (ਲੈਫ.) ਹਰਸਿਮਰਨ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਦੇ ਤਹਿਤ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿੱਚ ਐਨਸੀਸੀ ਦਾ ਆਰੰਭ 2021 ਦੇ ਵਿੱਚ ਹੋਇਆ ਸੀ l

ਅਰਸ਼ਦੀਪ ਸਿੰਘ ਕਾਲਜ ਵਿੱਚ ਐਨਸੀਸੀ ਦੇ ਤਕਰੀਬਨ ਪੰਜ ਸਾਲ ਦੇ ਸਫਰ ਚ ਦੂਜਾ ਕੈਡੇਟ ਹੈ ਜਿਸ ਨੇ ਗਣਤੰਤਰ ਦਿਵਸ ਨਵੀਂ ਦਿੱਲੀ ਵਿਖੇ ਪਹੁੰਚ ਕੇ ਕਾਲਜ ਦਾ ਮਾਣ ਵਧਾਇਆ ਹੈl ਕਾਲਜ ਦੇ ਇਸ ਕੈਡਟ ਨੇ ਤਕਰੀਬਨ ਪੰਜ ਮਹੀਨਿਆਂ ਦੀ ਕਰੜੀ ਮਿਹਨਤ ਮਗਰੋਂ ਇਹ ਮੁਕਾਮ ਹਾਸਿਲ ਕੀਤਾ ਹੈ l 24 ਪੰਜਾਬ ਬਟਾਲੀਅਨ ਐਨ. ਸੀ. ਸੀ ਸੀ ਅੰਮ੍ਰਿਤਸਰ ਯੂਨਿਟ ਅਧੀਨ ਆਉਂਦਾ ਕਾਲਜ ਦਾ ਐਨਸੀਸੀ ਵਿਭਾਗ ਨਿਰੰਤਰ ਸਮਾਜ ਨਾਲ ਜੁੜੀਆਂ ਗਤੀਵਿਧੀਆਂ ਕਰਾਉਦਾ ਰਹਿੰਦਾ ਹੈ ਤੇ ਇਸ ਦੇ ਕੈਡਟਾਂ ਵਲੋਂ ਭਾਰਤ ਦੀਆਂ ਵੱਖ-ਵੱਖ ਥਾਵਾਂ ਵਿੱਚ ਰੋਕ ਕਲਾਈਮਿੰਗ, ਆਰਮੀ ਅਟੈਚਮੈਂਟ, ਯੁਵਾ ਆਪਦਾ ਮਿੱਤਰਾ, ਮਾਊਂਟੇਨਰਿੰਗ ਕੈਂਪ , ਪੈਰਾਸੈਲਿੰਗ, ਜਿਹੇ ਕੈਂਪ ਲਗਾ ਕੇ ਵਿਸ਼ੇਸ਼ ਥਾਂ ਬਣਾਈ ਹੈ।l ਐਸੋਸੀਏਟ ਐਨ ਸੀ ਸੀ ਅਫਸਰ ਅਤੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਇਸ ਸੰਬੰਧ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸਾਡੇ ਕਾਲਜ ਲਈ ਮਾਣ ਦੀ ਗੱਲ ਹੈ ਕਿ ਸਾਡਾ ਵਿਦਿਆਰਥੀ ਕਰੜੀ ਮਿਹਨਤ ਉਪਰੰਤ ਗਣਤੰਤਰ ਦਿਵਸ ਨਵੀਂ ਦਿੱਲੀ 2026 ਦੇ ਰਾਸ਼ਟਰੀ ਕੈਂਪ ਵਿੱਚ ਸ਼ਮੂਲੀਅਤ ਕਰਨ ਵਿੱਚ ਸਫਲ ਰਿਹਾ ਹੈ।
ਉਸ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਜੀ , ਪ੍ਰਧਾਨ ਮੰਤਰੀ ਜੀ ਤੇ ਏਅਰ ਚੀਫ ਮਾਰਸ਼ਲ ਜੀ , ਡੀ.ਜੀ ਐਨ ਸੀਸੀ ਜੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆl ਇਨਾਂ ਕੈਡਟਾ ਨੂੰ ਪੰਜਾਬ ਦੇ ਰਾਜਪਾਲ ਜੀ ਵਲੋਂ ਵੀ ਸਨਮਾਨਿਤ ਕੀਤਾ ਗਿਆl ਇਸ ਮੌਕੇ ਕਾਲਜ ਇੰਚਾਰਜ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਜਿਨਾਂ ਦੇ ਸਮੇਂ ਸਮੇਂ ਦਿੱਤੇ ਨਿਰਦੇਸ਼ਾਂ ਅਨੁਸਾਰ ਅਸੀਂ ਅਜਿਹੇ ਉਪਰਾਲੇ ਕਰਨ ਵਿੱਚ ਸਫਲ ਰਹਿੰਦੇ ਹਾਂ l ਉਹਨਾਂ ਕਿਹਾ ਕਿ ਐਨ ਸੀ ਸੀ ਵਿਭਾਗ ਭਵਿੱਖ ਵਿਚ ਵੀ ਆਪਣੇ ਕੈਡਟਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੈਂਪਾਂ ਦੇ ਹਾਣੀ ਬਣਾਉਣ ਵਿੱਚ ਯਤਨਸ਼ੀਲ ਰਹੇਗਾl ਉਹਨਾਂ ਦੱਸਿਆ ਕਿ ਸਾਡੇ ਕੈਡਟ ਸਮੇਂ ਸਮੇਂ ਅਗਨੀ ਵੀਰ ਤੇ ਹੋਰ ਯੋਗ ਪ੍ਰੀਖਿਆਵਾਂ ਪਾਸ ਕਰਦਿਆਂ ਆਰਮੀ ਤੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਤੇ ਬੀਐਸਐਫ ਵਿੱਚ ਵੀ ਥਾਂ ਬਣਾ ਰਹੇ ਹਨl ਇਸ ਮੌਕੇ ਡਾ. ਲੈਫ. ਹਰਸਿਮਰਨ ਕੌਰ, ਸਟਾਫ ਤੇ ਕੈਡਟਾਂ ਵੱਲੋਂ ਕਾਲਜ ਵਿਖੇ ਅਰਸ਼ਦੀਪ ਦਾ ਸਵਾਗਤ ਕਰਦਿਆਂ ਉਸ ਨੂੰ ਸਨਮਾਨਿਤ ਕੀਤਾl ਕਾਲਜ ਇੰਚਾਰਜ ਵੱਲੋਂ 24 ਪੰਜਾਬ ਬਟਾਲੀਅਨ ਐਨਸੀ ਸੀ ਅੰਮ੍ਰਿਤਸਰ ਦੇ ਕਮਾਂਡਿੰਗ ਆਫਿਸਰ ਕਰਨਲ ਪੀ.ਐਸ ਰਿਆੜ, ਐਡਮ ਆਫਿਸਰ, ਐਸਐਮ ਅਤੇ ਸਮੂਹ ਯੂਨਿਟ ਇੰਸਟਰਕਟਰਾਂ ਵਲੋਂ ਨਿਭਾਈ ਵਿਸ਼ੇਸ਼ ਭੂਮਿਕਾ ਲਈ ਧੰਨਵਾਦ ਕੀਤਾ ਗਿਆl













