ताज़ा खबरपंजाब

ਯਿਸ਼ੂ ਮਸੀਹ ਦਾ ਨਾਮ ਧਰਤੀ ਦਾ ਨਾਮ ਨਹੀਂ : ਪਾਸਟਰ ਦਿਓਲ

ਕਪੂਰਥਲਾ, 25 ਦਿਸੰਬਰ (ਗੌਰਵ ਮੜੀਆ) : ਅੱਜ ਦ ਓਪਨ ਡੋਰ ਚਰਚ ਵਿੱਚ ਕ੍ਰਿਸਮਿਸ ਦਾ ਸ਼ੁਭ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆI ਇੱਕ ਵਾਰੀ ਫਿਰ ਉਮੜਿਆ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇੱਕ ਵੱਡੀ ਚਹਿਲ ਪਹਿਲ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਦੇ ਪਿੰਡ ਜਿਥੇ ਖੋਜੇਵਾਲਾ ਚਰਚ ਦੀ ਪ੍ਰਬੰਧਕੀ ਕਮੇਟੀ ਨੇ ਆਉਣ ਵਾਲੀਆਂ ਸੰਗਤਾਂ ਦੇ ਲਈ ਬਹੁਤ ਹੀ ਅੱਛੇ ਪ੍ਰਬੰਧ ਕਰਕੇ ਸੰਗਤਾਂ ਦਾ ਸਵਾਗਤ ਕੀਤਾI ਮੁੱਖ ਪਾਸਟਰ ਦਿਓਲ ਜੀ ਨੇ ਸਟੇਜ ਤੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਪੂਰੀ ਦੁਨੀਆਂ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਸਬੰਧੀ ਪਵਿੱਤਰ ਵਚਨਾਂ ਨਾਲ ਨਿਹਾਲ ਕੀਤਾI ਉਹਨਾਂ ਨੇ ਆਪਣੇ ਪ੍ਰਚਾਰ ਰਾਹੀਂ ਦੱਸਿਆ ਕਿ ਪ੍ਰਭੂ ਯਿਸ਼ੂ ਮਸੀਹ ਜੀ ਦਾ ਜਨਮ ਇੱਕ ਕੁਆਰੀ ਪਵਿੱਤਰ ਮਾਂ ਮਰਿਯਮ ਦੁਆਰਾ ਯਰੁਸ਼ਲਮ ਦੇ ਸ਼ਹਿਰ ਬੈਤਲਹਮ ਵਿੱਚ ਹੋਇਆI

ਉਹਨਾਂ ਨੇ ਦੱਸਿਆ ਕਿ ਕੁਝ ਬੁੱਧੀਹੀਣ ਵਿਦਵਾਨ ਇਹ ਸਵਾਲ ਕਰਦੇ ਹਨ ਕਿ ਕੁਆਰੀ ਮਾਂ ਦੁਆਰਾ ਜਨਮ ਅਸੰਭਵ ਹੈ ਪਾਸਟਰ ਦਿਓਲ ਜੀ ਨੇ ਕਿਹਾ ਕਿ ਧਰਤੀ ਦੇ ਪਹਿਲੇ ਮਨੁੱਖ ਬਾਬਾ ਆਦਮ ਦੇ ਪਿਤਾ ਦਾ ਕੀ ਨਾਮ ਸੀI ਧਰਤੀ ਦੀ ਪਹਿਲੀ ਔਰਤ ਹਵਾ ਦੇ ਬਾਪ ਦਾ ਨਾਮ ਕੀ ਸੀI ਪਰਮੇਸ਼੍ਵਰ ਦੀ ਸ਼ਕਤੀ ਬਹੁਤ ਵੱਡੀ ਹੈ ਇਨਸਾਨ ਨੂੰ ਪਰਮੇਸ਼੍ਵਰ ਦੀ ਸ਼ਕਤੀ ਮਨ ਲੈਣੀ ਚਾਹੀਦੀ ਹੈI ਜਦ ਕੀ ਕਰੀਬ 750 ਸਾਲ ਪੁਰਾਣੀ ਯਸਾਯਾਹ ਨਬੀ ਦੀ ਲਿਖਤ ਸਾਨੂੰ ਦੱਸਦੀ ਹੈ ਕਿ ਇਸ ਲਈ ਪ੍ਰਮੇਸ਼ਵਰ ਤੁਹਾਨੂੰ ਆਪ ਨਿਸ਼ਾਨ ਦੇਵੇਗਾI ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀI ਅਤੇ ਉਹ ਉਸਦਾ ਨਾਮ ਇਮਾਨੂੰਏਲ ਰੱਖੇਗੀI ਪ੍ਰਭੂ ਯਿਸ਼ੂ ਮਸੀਹ ਸਾਰੀ ਮਨੁੱਖ ਜਾਤੀ ਦੇ ਪਾਪਾਂ ਨੂੰ ਮਿਟਾਉਣ ਲਈ ਦੁਨੀਆਂ ਤੇ ਆਏI ਪ੍ਰਭੂ ਯਿਸ਼ੂ ਮਸੀਹ ਜੀ ਨੇ ਦੁਨੀਆਂ ਤੇ ਸ਼ਾਂਤੀ ਅਤੇ ਪ੍ਰੇਮ ਦਾ ਪ੍ਰਚਾਰ ਕੀਤਾI ਮਸੀਹ ਦਾ ਸਭ ਤੋਂ ਵੱਡਾ ਪੈਗਾਮ ਪ੍ਰੇਮ ਹੈI ਯਿਸ਼ੂ ਮਸੀਹ ਦੁਨੀਆਂ ਦੇ ਸੈਂਟਰ ਵਿੱਚ ਪੈਦਾ ਹੋਏI ਪ੍ਰਭੂ ਯਿਸ਼ੂ ਮਸੀਹ ਨੇ ਕਿਹਾ ਰਾਹ, ਸੱਚ ਤੇ ਜੀਵਨ ਮੈਂ ਹਾਂ ਜਿਹੜਾ ਮੇਰੇ ਪਿੱਛੇ ਆਉਂਦਾ ਹੈ ਉਹ ਕਦੇ ਹਨੇਰੇ ਵਿੱਚ ਨਹੀਂ ਰਹੇਗਾI ਬਾਣੀ ਦੱਸਦੀ ਹੈ ਕਿ ਪ੍ਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਾਰ ਸਦੀਪਕ ਜੀਉਣ ਪਾਵੇI ਇਸ ਮੌਕੇ ਸਿਸਟਰ ਗੁਰਸ਼ਰਨ ਦਿਉਲ ਨੇ ਪ੍ਰਭੂ ਦਾ ਪੈਗਾਮ ਪੇਸ਼ ਕੀਤਾ I ਉਹਨਾਂ ਦੇ ਦਲੇਰੀ ਭਰੇ ਅੰਦਾਜ਼ ਨੇ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ I

ਅੱਜ ਪ੍ਰਭੂ ਯਿਸ਼ੂ ਮਸੀਹ ਦਾ ਪ੍ਰੇਮ ਇਸ ਗੱਲ ਦੀ ਜਿਓਂਦੀ ਜਾਗਦੀ ਮਿਸਾਲ ਹੈ ਕਿ ਦੁਨੀਆਂ ਦੀ ਸਭ ਤੋਂ ਲੰਬੀ ਕਤਾਰ ਪ੍ਰਭੂ ਯਿਸ਼ੂ ਮਸੀਹ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਮੰਨਦੀ ਹੈI ਇਸ ਮੌਕੇ ਪਾਸਟਰ ਦਿਓਲ ਜੀ ਵੱਲੋਂ ਬੇ-ਔਲਾਦ ਜੋੜ੍ਹਿਆਂ ਲਈ ਅਤੇ ਸਪੈਸ਼ਲ ਪ੍ਰੇਅਰ ਕੀਤੀ ਗਈ ਅਤੇ ਜਿਹਨਾਂ ਲਈ ਪਿਛਲੇ ਸਾਲ ਪਾਸਟਰ ਦਿਉਲ ਜੀ ਵਲੋਂ ਪ੍ਰੇਅਰ ਕੀਤੀ ਗਈ ਉਹਨਾਂ ਬੇ-ਔਲਾਦ ਜੋੜਿਆਂ ਨੇ ਬੱਚਿਆਂ ਨਾਲ ਹਜ਼ਾਰਾਂ ਲੋਕਾਂ ਵਿੱਚ ਆਪਣੀ ਹਾਜ਼ਰੀ ਭਰੀ ਤੇ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਜਿਹਨਾਂ ਨੌਜਵਾਨਾਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਓਹਨਾ ਦੇ ਬੰਧਨ ਟੁੱਟਣ ਦੀ ਪ੍ਰਾਰਥਨਾਂ ਕੀਤੀ ਅਤੇ ਨਾਲ ਹੀ ਆਏ ਹੋਏ ਸਾਰੇ ਬਿਮਾਰਾਂ, ਲਚਾਰਾਂ, ਦੁਖੀਆਂ ਅਤੇ ਨਸ਼ੇ ਦੀ ਗ੍ਰਿਫਤ ਵਿੱਚ ਜਕੜੇ ਲੋਕਾਂ ਦੀ ਅਜ਼ਾਦੀ ਲਈ ਪਾਸਟਰ ਦਿਓਲ ਜੀ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਪ੍ਰਾਰਥਨਾ ਕੀਤੀI ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਮੂਹ ਮਾਨਵਤਾ ਦੇ ਭਲੇ ਲਈ ਪ੍ਰਾਰਥਨਾ ਕੀਤੀI ਵੱਖ-ਵੱਖ ਭਜਨ ਮੰਡਲੀਆਂ ਦੁਆਰਾ ਮਸੀਹ ਯਿਸ਼ੂ ਜੀ ਦੀ ਮਹਿਮਾ ਲਈ ਭਜਨ ਗਾਏ ਗਏI ਕਈ ਸਮਾਜਿਕ ਸੇਧ ਦਿੰਦਿਆਂ ਸਕਿਟ ਪੇਸ਼ ਕੀਤੀਆਂ ਗਈਆਂI ਛੋਟੇ ਬੱਚਿਆਂ ਵੱਲੋਂ ਕਈ ਤਰ੍ਹਾਂ ਦੀਆ ਪ੍ਰਫੋਮੈਨਸ ਵੀ ਪੇਸ਼ ਕੀਤੀਆਂ ਗਈਆਂI ਇਸ ਮੌਕੇ ਕਈ ਸਮਾਜਿਕ ਸਖਸ਼ੀਅਤਾਂ ਨੇ ਵੀ ਹਿਸਾ ਲਿਆI ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂI ਸਮੂਹ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਵੀ ਕੀਤੀ ਗਏ ਸਨI

ਖੋਜੇਵਾਲਾ ਚਰਚ ਦੇ ਉਪ-ਚੇਅਰਮੈਨ ਬਾਬੂ ਜੈ ਰਾਮ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾI ਯੂਥ ਪ੍ਰਧਾਨ ਰਾਜਵਿੰਦਰ ਸਿੰਘ ਝੰਡ ਨੇ ਆਪਣੀ ਪੂਰੀ ਟੀਮ ਨਾਲ ਵੱਡੇ ਪੱਧਰ ਤੇ ਸੰਗਤਾਂ ਦੇ ਪ੍ਰਬੰਧ ਕੀਤੇI ਇਸ ਮੌਕੇ ਪਾਸਟਰ ਸੰਦੀਪ, ਪ੍ਰਬੰਧਕ ਸੁੱਚਾ ਰਾਮ, ਪ੍ਰਬੰਧਕ ਮਥੁਰਾ ਦਾਸ, ਪ੍ਰਬੰਧਕ ਨਰਿੰਦਰ ਠਾਕੁਰ, ਪ੍ਰਬੰਧਕ ਮਾਂਗੀ ਰਾਮ, ਪ੍ਰਬੰਧਕ ਕੁਲਵੰਤ ਆਰ.ਸੀ.ਐਫ, ਪ੍ਰਬੰਧਕ ਰਜੇਸ਼ ਕੰਬੋਜ ਆਰ.ਸੀ.ਐਫ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਸਿਸਟਰ ਮੀਨਾ ਰਾਣੀ, ਪ੍ਰਬੰਧਕ ਸਿਸਟਰ ਊਸ਼ਾ, ਪ੍ਰਧਾਨ ਸੰਧਾਵਾਲੀਆ ਪੀ.ਸੀ.ਪੀ.ਸੀ ਤੇ ਕਈ ਉੱਚੀਆਂ ਸ਼ਖਸ਼ੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ I

Show More

Related Articles

Leave a Reply

Your email address will not be published. Required fields are marked *

Back to top button