
ਜਲੰਧਰ, 02 ਦਸੰਬਰ (ਕਬੀਰ ਸੌਂਧੀ) : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟ ਰਹੀ! ਚਾਹੇ ਉਹ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਵਾਅਦਾ ਹੋਵੇ, ਚਾਹੇ ਮਹਿਲਾਵਾਂ ਨੂੰ 1 ਹਜ਼ਾਰ ਰੁਪਆ ਮਹੀਨਾ ਦੇਣ ਦੀ ਗੱਲ ਹੋਵੇ ਜਾਂ ਹੋਰ ਅਨੇਕਾਂ ਅਜਿਹੇ ਵਾਅਦੇ!
ਜੋ ਸਰਕਾਰ ਆਪਣੇ ਵੋਟ ਪੱਕੇ ਕਰਨ ਲਈ ਤੈਸ਼ ਵਿੱਚ ਆ ਕੇ ਕਰ ਤਾ ਜਾਂਦੀ ਹੈ ਪਰ ਜੇ ਸਰਕਾਰ ਕੋਲ ਪੈਸੇ ਨਹੀਂ ਹਨ ਤਾਂ ਇਹ ਵਾਅਦੇ ਕਿਵੇਂ ਪੂਰੇ ਕਰੇਗੀ? ਇਹ ਵੱਡਾ ਸਵਾਲ ਹੈ! ਅਜਿਹੇ ਹੀ ਸਵਾਲ ਨਾਲ ਜੂਝ ਰਹੇ ਹਨ ਜਲੰਧਰ ਸ਼ਹਿਰ ਦੇ ਬਜ਼ੁਰਗ, ਅਪਾਹਜ ਅਤੇ ਹੋਰ ਪੈਨਸ਼ਨਰ ਜਿਨਾਂ ਤੋਂ ਸਰਕਾਰ ਨੂੰ ਹਰ ਮਹੀਨੇ ਮਿਲਣ ਵਾਲੀ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਰਹੀ!
ਇੰਨਾ ਹੀ ਨਹੀਂ ਅਕਤੂਬਰ ਮਹੀਨੇ ਦੀ ਪੈਨਸ਼ਨ ਵੀ ਲੋਕਾਂ ਦੇ ਖਾਤਿਆਂ ਵਿੱਚ ਅਜੇ ਤੱਕ ਨਹੀਂ ਆਈ। ਅਜਿਹੇ ਹੀ ਇੱਕ ਪਰੇਸ਼ਾਨ ਬਜ਼ੁਰਗ ਮਹੇਸ਼ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਕੋਲ ਜੇਕਰ ਪੈਸੇ ਨਹੀਂ ਹਨ ਤਾਂ ਫਿਰ ਕਿਸੇ ਅਧਾਰ ‘ਤੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਹੀ ਹੈ! ਜੇ ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾ ਨੂੰ ਪੈਨਸ਼ਨ ਹੀ ਨਹੀਂ ਸਮੇਂ ਸਿਰ ਮਿਲੇਗੀ ਤਾਂ ਉਹ ਆਪਣਾ ਜਰੂਰੀ ਖਰਚਾ ਕਿਵੇਂ ਚਲਾਉਣਗੇ?
ਉਧਰ ਇਸ ਮਾਮਲੇ ਵਿੱਚ ਜਦੋਂ ਜਿਲਾ ਸਮਾਜਿਕ ਸੁਰੱਖਿਆ ਆਫਿਸ ਦੇ ਸੁਪਰਡੈਂਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਬਿੱਲ ਬਣਾ ਕੇ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ ਅਕਤੂਬਰ ਦੇ ਇਲਾਵਾ ਨਵੰਬਰ ਦੇ ਬਿੱਲ ਵੀ ਬਣਾ ਕੇ ਭੇਜੇ ਜਾ ਚੁੱਕੇ ਹਨ। ਪੈਨਸ਼ਨ ਸਰਕਾਰ ਵੱਲੋਂ ਜਲਦੀ ਹੀ ਰਿਲੀਜ਼ ਕਰ ਦਿੱਤੀ ਜਾਵੇਗੀ।













