क्राइमताज़ा खबरपंजाब

ਪਿੰਡ ਧੂਲਕਾ ਵਿਖੇ ਦੁਕਾਨਦਾਰ ਨੂੰ ਫਰੋਤੀ ਨਾ ਦੇਣ ‘ਤੇ ਗੋਲੀਆਂ ਮਾਰ ਕੇ ਹੱਤਿਆ

ਅਮ੍ਰਿਤਸਰ/ਖਲਚੀਆਂ 16 ਨਵੰਬਰ (ਸੁਖਵਿੰਦਰ ਬਾਵਾ) : ਪੁਲਿਸ ਥਾਣਾ ਖਲਚੀਆਂ ਦੇ ਅਧੀਨ ਪਿੰਡ ਧੂਲਕਾ ਵਿਖੇ ਅੱਜ ਦਿਨ ਦਿਹਾੜੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇੱਕ ਦੁਕਾਨਦਾਰ ਨੂੰ ਫਰੋਤੀ ਦੇ ਪੈਸੇ ਨਾ ਦੇਣ ਦੇ ਕਾਰਨ ਅਣਪਛਾਤੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਜਾਣਕਾਰੀ ਅਨੁਸਾਰ, ਕੁਝ ਸਮਾਂ ਪਹਿਲਾਂ ਵੀ ਇਸੇ ਦੁਕਾਨਦਾਰ ਜਿਸ ਦਾ ਨਾਮ ਮਨਜੀਤ ਸਿੰਘ ਹੈ, ਤੋਂ ਗੈਂਗਸਟਰਾਂ ਵੱਲੋਂ ਫਰੋਤੀ ਦੀ ਮੰਗ ਕੀਤੀ ਗਈ ਸੀ। ਉਹ ਮੰਗ ਨਾ ਮੰਨਣ ‘ਤੇ ਹਮਲਾਵਰਾਂ ਨੇ ਉਸਦੇ ਘਰ ‘ਤੇ ਵੀ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ।

ਅੱਜ ਫਿਰ ਹਮਲਾਵਰ ਆਏ ਅਤੇ ਦੁਕਾਨਦਾਰ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ, ਜਿਸ ਨਾਲ ਉਹ ਮੌਕੇ ‘ਤੇ ਉਸਦੀ ਮੌਤ ਹੋ ਗਈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰਾਂ ਦੀ ਤਲਾਸ਼ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ।ਇਲਾਕੇ ਵਿੱਚ ਇਸ ਘਟਨਾ ਕਾਰਨ ਭਾਰੀ ਦਹਿਸ਼ਤ ਦਾ ਮਾਹੌਲ ਹੈ।

Show More

Related Articles

Leave a Reply

Your email address will not be published. Required fields are marked *

Back to top button