ताज़ा खबरधार्मिकपंजाब

ਦਰਬਾਰ ਬਾਬਾ ਨੂਰ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਧੂਮ-ਧਾਮ ਨਾਲ 21 ਨਵੰਬਰ ਨੂੰ ਮਨਾਇਆ ਜਾਵੇਗਾ

ਜਲੰਧਰ, 19 ਨਵੰਬਰ (ਹਰਜਿੰਦਰ ਸਿੰਘ) : ਦਰਬਾਰ ਬਾਬਾ ਨੂਰ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਚਤੋਵਾਲ ਨੇੜੇ ਦਸੂਹਾ- ਹੁਸ਼ਿਆਰਪੁਰ ਵਿਖੇ ਬੜੀ ਹੀ ਸ਼ਰਧਾ ਨਾਲ 21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਝੰਡੇ ਦੀ ਰਸਮ ਸਵੇਰੇ 10 ਵਜੇ ਹੋਵੇਗੀ।

ਦਰਬਾਰ ਬਾਬਾ ਨੂਰ ਸ਼ਾਹ ਜੀ ਸਲਾਨਾ ਜੋੜ ਮੇਲਾ

ਮੀਡੀਆ ਨਾਲ ਗੱਲਬਾਤ ਕਰਦਿਆਂ ਸੇਵਾਦਾਰ ਬਿਸ਼ਨ ਬੱਧਨ ਨੇ ਦੱਸਿਆ ਕਿ ਕੱਵਾਲੀਆਂ ਦੀ ਸ਼ੁਰੂਆਤ ਸ਼ਿਵ ਕੁਮਾਰ ਪਾਰਟੀ ਕਰੇਗੀ। ਇਸ ਤੋਂ ਬਾਅਦ ਪੰਜਾਬ ਦੀ ਗੋਲਡਨ ਸਟਾਰ ਡਿਊਟ ਜੋੜੀ ਸਰਬਜੀਤ ਫੁੱਲ ਤੇ ਪ੍ਰੀਤ ਸਮਰਾਲਾ ਆਪਣੇ ਸੂਫ਼ੀ ਤੇ ਸੱਭਿਆਚਾਰਕ ਗੀਤਾਂ ਨਾਲ ਬਾਖੂਬੀ ਸਭ ਦਾ ਮਨੋਰੰਜਨ ਕਰਨਗੇ।

ਗੋਲਡਨ ਸਟਾਰ ਡਿਊਟ ਜੋੜੀ ਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ

ਬਾਅਦ ‘ਚ ਰਾਜ ਕੁਮਾਰ ਨੱਕਾਲ ਪਾਰਟੀ ਨਕਲਾਂ ਪੇਸ਼ ਕਰੇਗੀ। ਦਰਬਰ ਵੱਲੋਂ ਬੁਲਾਏ ਹੋਏ ਮਹਾਪੁਰਸ਼ ਤੇ ਕਲਾਕਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਜਾਵੇਗਾ। ਮੇਲੇ ਵਿੱਚ ਲੰਗਰ ਪ੍ਰਸ਼ਾਦੇ ਅਤੇ ਚਾਹ ਦਾ ਇੰਤਜਾਮ ਪੂਰਾ ਸਮੇਂ ਰਹੇਗਾ।

Show More

Related Articles

Leave a Reply

Your email address will not be published. Required fields are marked *

Back to top button