ताज़ा खबरपंजाब

ਥਾਣਾ ਖਲਚੀਆ ਵੱਲੋ ਵੱਖ-ਵੱਖ ਕੇਸਾਂ ‘ਚ 02 ਭਗੋੜੇ ਦੋਸ਼ੀ ਗਿਰਫ਼ਤਾਰ

ਬਾਬਾ ਬਕਾਲਾ 09 ਅਗਸਤ ( ਸੁਖਵਿੰਦਰ ਬਾਵਾ) : ਮਾਨਯੋਗ ਐਸ.ਐਸ.ਪੀ ਸਾਹਿਬ ਸ਼੍ਰੀ ਚਰਨਜੀਤ ਸਿੰਘ IPS ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ DSP ਸ੍ਰੀ ਸੁਵਿੰਦਰਪਾਲ ਸਿੰਘ ਉੱਪj ਪੁਲਿਸ ਕਪਤਾਨ, ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆ SI ਬਿਕਰਮਦੀਪ ਸਿੰਘ ਸਮੇਤ ਫੋਰਸ ਥਾਣਾ ਖਲਚੀਆ ਵੱਲੋ ਮੁਕੱਦਮਾ ਨੰ. 86 ਮਿਤੀ 25.07.24 ਜੁਰਮ 304, 238 BNS ਥਾਣਾ ਖਲਚੀਆ ਵਿੱਚ

ਦੋਸੀ ਜਸਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਬਲਜਿੰਦਰ ਸਿੰਘ ਵਾਸੀ ਕੋਟ ਖਹਿਰਾ ਨੂੰ ਮਿਤੀ 08.08.24 ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੋਸੀ ਪਾਸੌ ਖੋਹ ਕੀਤੇ ਗਏ ਪੈਸੇ 10,000/- ਰੁਪਏ ਬ੍ਰਾਮਦ ਕੀਤੇ ਗਏ ਹਨ।ਇਸ ਤੋ ਇਲਾਵਾ ਮੁਕੱਦਮਾ ਨੰ. 89 ਮਿਤੀ 30-7-24 ਜੁਰਮ 125 BNS 25 ਅਸਲਾ ਐਕਟ ਥਾਣਾ ਖਲਚੀਆ ਵਿੱਚ ਦੋਸੀ ਗੁਰਬਖਸੀਸ ਸਿੰਘ ਉਰਫ ਬੋਬੀ ਪੁੱਤਰ ਨਿਰਵੈਲ ਸਿੰਘ ਵਾਸੀ ਵਡਾਲੀ ਡੋਗਰਾ ਨੂੰ ਮਿਤੀ 09.08.24 ਨੂੰ ਡੋਗਰਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੋਸੀ ਪਾਸੋ ਇੱਕ ਪਿਸਤੋਲ 12 ਦੋਸੀ ਸਮੇਤ ਇੱਕ ਰੋਦ ਅਤੇ ਪਿਸਟਲ 32 ਸਮੇਤ 02 ਰੋਦ ਜਿੰਦਾ ਬ੍ਰਾਮਦ ਕੀਤੇ ਗਏ ਹਨ। ਦੋਵੇ ਮੁਕੱਦਮਿਆ ਦੀ ਤਫਤੀਸ ਜਾਰੀ ਹੈ।

Show More

Related Articles

Leave a Reply

Your email address will not be published. Required fields are marked *

Back to top button