ताज़ा खबरपंजाबशिक्षा

ਸਟੈਂਡਰਡ ਸਕੂਲ ਧੂਲਕਾ ਦੀ ਵਿਦਿਆਰਥਨ ਮੰਨਤ ਕੌਰ ਨੇ ਮਿਡਲ ਪ੍ਰੀਖਿਆ ਦੀ ਸਟੇਟ ਮੈਰਿਟ ਵਿੱਚੋਂ ਪ੍ਰਾਪਤ ਕੀਤਾ ਦਸਵਾਂ ਰੈਂਕ

ਰਈਆ, 30 ਅਪ੍ਰੈਲ (ਸੁਖਵਿੰਦਰ ਬਾਵਾ) : ਸਟੈਂਡਰਡ ਸਕੂਲ ਧੂਲਕਾ ਦੀ ਵਿਦਿਆਰਥਣ ਦੀ ਮੈਰਿਟ ਇੱਥੋਂ ਨੇੜਲੇ ਪਿੰਡ ਧੂਲਕਾ ਦੇ ਸਟੈਂਡਰਡ ਪਬਲਿਕ ਹਾਈ ਸਕੂਲ ਦੀ ਵਿਦਿਆਰਥਣ ਮੰਨਤ ਕੌਰ ਸਪੁੱਤਰੀ ਹਰਜੀਤ ਸਿੰਘ ਖਿਲਚੀਆਂ 590/600 (98.33%) ਅੰਕ ਲੈ ਕੇ ਮਿਡਲ ਪ੍ਰੀਖਿਆ ਦੀ ਸਟੇਟ ਮੈਰਿਟ ਵਿੱਚੋਂ ਦਸਵਾਂ ਰੈਂਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲੇ ਸਥਾਨ ਤੇ ਰਹੀ ਹੈ ।

ਇਸ ਮੌਕੇ ਤੇ ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਬੱਚੀ ਦੀ ਸਖ਼ਤ ਮਿਹਨਤ ਤੇ ਅਤਿਅੰਤ ਮਿਹਨਤੀ ਸਟਾਫ ਦੇ ਸਿਰ ਬੱਝਦਾ ਹੈ ।ਉਸ ਦੀ ਇਸ ਮਹਾਨ ਪ੍ਰਾਪਤੀ ਤੇ ਸਕੂਲ ਦੇ ਐੱਮ. ਡੀ. ਚਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਵਿਦਿਆਰਥਣ , ਉਸ ਦੇ ਮਾਪਿਆਂ ਅਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਹੈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਦੀ ਤਾਕੀਦ ਕੀਤੀ ਹੈ ।

Show More

Related Articles

Leave a Reply

Your email address will not be published. Required fields are marked *

Back to top button