ताज़ा खबरपंजाब

ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁਕੇਰੀਆਂ ਖੰਡ ਮਿੱਲ ਦਾ ਤੋਲ ਕੰਡਾ ਕੀਤਾ ਗਿਆ ਬੰਦ

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) : ਅੱਜ ਇੱਕ ਵਾਰ ਫੇਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਮੁਕੇਰੀਆਂ ਖੰਡ ਮਿੱਲ ਦਾ ਤੋਲ ਕੰਡਾ ਬੰਦ ਕਰ ਦਿੱਤਾ ਗਿਆ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਤੇ ਪਹਿਲਾਂ ਵੀ ਕਈ ਵਾਰ ਮਿਲ ਦੇ ਅੱਗੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਹਨ ਪਰ ਹਰ ਵਾਰ ਖੰਡ ਮਿੱਲ ਦੇ ਉਚ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਬਕਾਇਆ ਰਾਸ਼ੀ ਨੂੰ ਸਮੇਂ ਸਿਰ ਕਰਨ ਦਾ ਵਾਅਦਾ ਕਰਕੇ ਯਕੀਨ ਦਵਾ ਦਿੱਤਾ ਜਾਂਦਾ ਹੈ ਪਰ ਮਿਲ ਅਧਿਕਾਰੀ ਆਪਣੇ ਕੀਤੇ ਵਾਅਦੇ ਭੁੱਲ ਜਾਂਦੇ ਹਨ।


ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦੀ ਫਸਲ ਦੇ ਪੈਸੇ ਦਾ ਸਮੇਂ ਸਿਰ ਭੁਗਤਾਨ ਨਹੀਂ ਕੀਤਾ ਜਾਂਦਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਲਵਿੰਦਰ ਸਿੰਘ ਸਰਪੰਚ ਮੂਲਾਂਵਾਲ ਨੇ ਦੱਸਿਆ ਕਿ ਖੰਡ ਮਿੱਲ ਦਾ ਕੰਡਾ ਉਨ੍ਹਾਂ ਚਿਰ ਤੱਕ ਬੰਦ ਰਿਹੇਗਾ ਜਿਨ੍ਹਾਂ ਚਿਰ ਉਨ੍ਹਾਂ ਨੂੰ ਕੋਈ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਕਿਸਾਨਾਂ ਦੇ ਗੰਨੇ ਦੀ ਫ਼ਸਲ ਅਦਾਇਗੀ ਜਲਦੀ ਹੋਵੇਗੀ ਸਮੂਹ ਸਰਦਾਰ ਸੁਰਿੰਦਰ ਸਿੰਘ ਚੌਤਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸਮੂਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਵੀਰਾਂ ਦੀ ਹਾਜ਼ਰੀ ਵਿੱਚ ਤੋਲ ਕੰਡਾ ਬੰਦ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Back to top button