ताज़ा खबरपंजाब

ਭਾਜਪਾ ਪ੍ਰਧਾਨ ਸੁਨੀਲ ਜਾਖੜ 7 ਨੂੰ ਤਰਨ ਤਾਰਨ ਵਿਖ਼ੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਨੂੰ ਕਰਨਗੇ ਸੰਬੋਧਨ

ਇਸ ਮੀਟਿੰਗ ਨਾਲ ਮਾਝੇ ਵਿੱਚ ਭਾਜਪਾ ਨੂੰ ਮਿਲੇਗਾ ਵੱਡਾ ਬਲ : ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ

ਤਰਨਤਾਰਨ, 05 ਅਗਸਤ (ਰਾਕੇਸ਼ ਨਈਅਰ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ 7 ਅਗਸਤ ਸੋਮਵਾਰ ਨੂੰ ਸਵੇਰੇ 9 ਵਜੇ ਤਰਨ ਤਾਰਨ ਵਿਖ਼ੇ ਪਹੁੰਚ ਰਹੇ ਹਨ।ਇੱਥੇ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਖਡੂਰ ਸਾਹਿਬ,ਪੱਟੀ,ਖੇਮਕਰਨ, ਤਰਨ ਤਾਰਨ,ਬਾਬਾ ਬਕਾਲਾ, ਜੰਡਿਆਲਾ ਗੁਰੂ, ਕਪੂਰਥਲਾ,ਸੁਲਤਾਨਪੁਰ ਲੋਧੀ ਅਤੇ ਜ਼ੀਰਾ ਦੇ ਭਾਜਪਾ ਆਗੂਆਂ ਤੇ ਅਹੁਦੇਦਾਰਾਂ ਨਾਲ਼ ਮੀਟਿੰਗ ਕਰਨਗੇ।

ਇਹ ਜਾਣਕਾਰੀ ਜ਼ਿਲ੍ਹਾ ਤਰਨ ਤਾਰਨ ਦੇ ਭਾਜਪਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ਼ ਸਾਂਝੀ ਕਰਦਿਆਂ ਕਿਹਾ ਕਿ ਤਰਨ ਤਾਰਨ ਦੇ ਸਤਿਕਾਰ ਪੈਲੇਸ ਵਿੱਚ ਹੋਣ ਵਾਲੀ ਮੀਟਿੰਗ ਲਈ ਸਮੂਹ ਭਾਜਪਾ ਅਹੁਦੇਦਾਰਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਮੀਟਿੰਗ ਨਾਲ਼ ਮਾਝੇ ਵਿੱਚ ਭਾਜਪਾ ਨੂੰ ਵੱਡਾ ਬਲ ਮਿਲੇਗਾ।ਉਹਨਾਂ ਹੋਰ ਕਿਹਾ ਕਿ ਮੀਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਇਹ ਅਹੁਦੇਦਾਰਾਂ ਦੀ ਮੀਟਿੰਗ ਭਾਜਪਾ ਨੂੰ ਸਿਆਸੀ ਦਿਸ਼ਾ ਦੇਵੇਗੀ।

Show More

Related Articles

Leave a Reply

Your email address will not be published. Required fields are marked *

Back to top button