ताज़ा खबरपंजाब

ਬੀ ਸੀ ਫੈਡਰੇਸ਼ਨ ਵੱਲੋਂ ਲਗਾਏ ਦੁੱਧ ਦੇ ਲੰਗਰ ‘ਚ ਰਾਜੇਸ਼ ਬਾਘਾ ਨੇ ਲੰਗਰ ਵਰਤਾਉਣ ਦੀ ਕੀਤੀ ਸੇਵਾ

ਜਲੰਧਰ 09 ਜਨਵਰੀ (ਹਰਜਿੰਦਰ ਸਿੰਘ) : ਅੱਜ ਬੀ ਸੀ ਫੈਡਰੇਸ਼ਨ ਪੰਜਾਬ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਦੀਵਾਨ ਟੋਡਰ ਮੱਲ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਸੇਵਾ ਕਰਦੇ ਹੋਏ ਸ਼੍ਰੀ ਰਾਜੇਸ਼ ਬਾਘਾ ਸੂਬਾ ਜਨਰਲ ਸਕੱਤਰ ਭਾਜਪਾ ਪੰਜਾਬ ਅਤੇ ਸਾਬਕਾ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਉਚੇਚੇ ਤੌਰ ‘ਤੇ ਪੁੱਜੇ। ਉਨ੍ਹਾਂ ਅਪਣੇ ਹੱਥੀਂ ਸੰਗਤ ਨੂੰ ਦੁੱਧ ਵਰਤਾਇਆ।

ਉਨ੍ਹਾਂ ਦੀਵਾਨ ਟੋਡਰ ਮੱਲ ਜੀ ਦੀ ਸ਼ਹਾਦਤ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਢਿਲਵਾਂ ਤੋਂ ਤੱਲ੍ਹਣ ਰੋਡ ‘ਤੇ ਦੁੱਧ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਲੰਗਰ ਲਗਾਇਆ ਗਿਆ ਅਤੇ ਉਹਨਾਂ ਦੇ ਪਰਿਵਾਰ ਦੀ ਅਦੁੱਤੀ ਨੂੰ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਕਿਹਾ ਕਿ ਏਨ੍ਹਾਂ ਲਾਸਾਨੀ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇ ਮਨਜੀਤ ਬਾਲੀ ਚੇਅਰਮੈਨ, ਸੁਖਮਿੰਦਰ ਸਿੰਘ ਖ਼ਾਲਸਾ, ਜਿਲਾ ਪ੍ਰਧਾਨ ਸੁਦਰਸ਼ਨ, ਰਾਜ ਕੁਮਾਰ ਜੋਗੀ ਤੱਲਣ,ਪ੍ਰਸ਼ੋਤਮ ਗੋਗੀ, ਸੰਦੀਪ ਕੁਮਾਰ ਵਰਮਾ ਅਤੇ ਹੋਰ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button