ताज़ा खबरपंजाब

Depression ਦਾ ਸ਼ਿਕਾਰ ਹੋਕੇ ਪੰਜਾਬ ਪੁਲਿਸ ਦੇ ASI ਨੇ ਕੀਤੀ ਖੁਦਕੁਸ਼ੀr

ਲੁਧਿਆਣਾ, 10 ਨਵੰਬਰ (ਬਿਊਰੋ) : ਲੁਧਿਆਣਾ ‘ਚ ਅੱਜ ਇੱਕ ASI ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਦਾ ਕਮਰਾ ਸਰਾਭਾ ਨਗਰ ਥਾਣੇ ਦੇ ਕੋਲ ਹੀ ਸੀ। ਰਾਤ 2 ਵਜੇ ਏਐਸਆਈ ਥਾਣਾ ਸਰਾਭਾ ਨਗਰ ਵਿੱਚ ਆਇਆ ਅਤੇ ਖ਼ੁਦ ਨੂੰ ਗੋਲੀ ਮਾਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬਾਕੀ ਪੁਲਿਸ ਮੁਲਾਜ਼ਮਾਂ ਨੇ ਸਵੇਰੇ ਕਮਰੇ ਵਿੱਚ ਉਸਦੀ ਲਾਸ਼ ਪਈ ਦੇਖੀ।ਮੁਲਾਜ਼ਮਾਂ ਨੇ ਮੌਕੇ ’ਤੇ ਸਬੰਧਤ ਥਾਣੇ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 

ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਾ ਏਐਸਆਈ ਮਨੋਹਰ ਲਾਲ ਹੈ। ਜੂਨ ਮਹੀਨੇ ਤੱਕ ਉਹ ਸਰਾਭਾ ਨਗਰ ਥਾਣੇ ਵਿੱਚ ਮਾਲਖਾਨੇ ਦਾ ਮੁਨਸ਼ੀ ਸੀ। ਇਸ ਸਮੇਂ ਉਹ ਪੁਲੀਸ ਲਾਈਨ ਵਿੱਚ ਤਾਇਨਾਤ ਸੀ।ਇਸ ਦੌਰਾਨ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨੋਹਰ ਲਾਲ ਡਿਪਰੈਸ਼ਨ ਵਿੱਚ ਸੀ। ਡਿਪ੍ਰੈਸ਼ਨ ਦਾ ਕਾਰਨ ਕੀ ਸੀ ਜਾਂ ਮਨ ‘ਚ ਕੀ ਤਣਾਅ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Back to top button