ताज़ा खबरपंजाब

H.D.F.C.ਬੈਂਕ ਨੇ ASI ਬੂਟਾ ਰਾਮ ਦੀ ਪੱਤਨੀ ਜਸਵੀਰ ਕੌਰ ਨੂੰ ਦਿੱਤਾ 30 ਲੱਖ ਰੁਪਏ ਦਾ ਚੈਕ

ਜਲੰਧਰ 19 ਅਪ੍ਰੈਲ (ਕਬੀਰ ਸੌਂਧੀ): ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਤੂਰ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਜਲੰਧਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਬੈਨੀਪਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਪੈਸ਼ਲ ਬ੍ਰਾਂਚ, ਜਲੰਧਰ ਜੀ ਦੇ ਪਾਸ HDFC ਬੈਂਕ ਸਟਾਫ ਸ਼੍ਰੀ ਰਾਹੁਲ ਖੇੜਾ ਸਰਕਲ ਹੈਡ, ਸ੍ਰੀ ਅਮਿਤ ਸ਼ਰਮਾ ਕਲਸਟਰ ਹੈਡ, ਸ਼੍ਰੀ ਕਮਲ ਖੇਤਰ ਪਾਲ ਨੋਡਲ ਅਫਸਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ HDFC ਬੈਂਕ ਦੀ ਪਾਲਸੀ ਮੁਤਾਬਿਕ ਅਗਰ ਕੋਈ ਕਰਮਚਾਰੀ ਜਿਸ ਦਾ ਸੈਲਰੀ ਅਕਾਊਂਟ HDFC ਬੈਂਕ ਵਿੱਚ ਚਲ ਰਿਹਾ ਹੈ।

ਐਕਸੀਡੈਂਟ ਨਾਲ ਮੌਤ ਹੋਣ ਪਰ 30 ਲੱਖ ਰੁਪਏ ਸਹਾਇਤਾ ਰਾਸ਼ੀ ਦਿਤੀ ਜਾਂਦੀ ਹੈ ਇਸੇ ਪਾਲਸੀ ਤਹਿਤ ਏ.ਐਸ.ਆਈ ਬੂਟਾ ਰਾਮ ਨੰਬਰ 228/ਜਲੰਧਰ ਦੀ ਮਿਤੀ 26.07.2021 ਨੂੰ ਐਕਸੀਡੈਂਟ ਕਾਰਨ ਮੌਤ ਵੱਜੋਂ ਬੂਟਾ ਰਾਮ ਦੀ ਪੱਤਨੀ ਜਸਵੀਰ ਕੌਰ ਨੂੰ 30 ਲੱਖ ਰੁਪਏ ਦਾ ਚੈਕ ਦਿੱਤਾ ਗਿਆ ਹੈ। ਜਿਸ ਪਰ ਜਸਵੀਰ ਕੌਰ ਪਤਨੀ ਲੇਟ ਬੂਟਾ ਰਾਮ ਵੱਲੋਂ ਐਚ.ਡੀ.ਐਫ.ਸੀ. ਬੈਂਕ ਦੇ ਸਟਾਫ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜੀ ਦਾ ਧੰਨਵਾਦ ਕੀਤਾ।

Show More

Related Articles

Leave a Reply

Your email address will not be published. Required fields are marked *

Back to top button