ताज़ा खबरपंजाब

ਜਲੰਧਰ ਲਈ ਬੇਹਦ ਖੁਸ਼ੀ ਦੀ ਖ਼ਬਰ ! ਵੇਖੋ ਜਲੰਧਰ ਦੀ ਕਿਸ ਬੀਬੀ ਜੀ ਨੇ ਪਦਮ ਸ਼੍ਰੀ ਐਵਾਰਡ ਜਿੱਤ ਕੇ ਕੀਤਾ ਪੰਜਾਬ ਦਾ ਨਾਂ ਰੋਸ਼ਨ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਤਾ ਸਨਮਾਨ

ਜਲੰਧਰ, 09 ਨਵੰਬਰ (ਧਰਮਿੰਦਰ ਸੌਂਧੀ) : ਜਲੰਧਰ ਲਈ ਬੇਹਤ ਮਾਣ ਅਤੇ ਖੁਸ਼ੀ ਦੀ ਖਬਰ ਸਾਮਣੇ ਆ ਰਹੀ ਹੈ। ਲਾਵਾਰਿਸ ਅਤੇ ਬੇਆਸਰਾ ਬੱਚੀਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਸੰਸਥਾ ਯੂਨੀਕ ਹੋਮ ਦੀ ਸੰਚਾਲਿਕਾ ਬੀਬੀ ਪ੍ਰਕਾਸ਼ ਕੌਰ ਨੂੰ ਅੱਜ ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ ਦੇ ਕੇ ਸੰਮਾਨਿਤ ਕੀਤਾ ਹੈ।

ਬੀਬੀ ਪ੍ਰਕਾਸ਼ ਕੌਰ ਨੂੰ ਦਿੱਲੀ ਵਿੱਖੇ ਹੋਏ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਖੁਦ ਇਹ ਸਨਮਾਨ ਬੀਬੀ ਪ੍ਰਕਾਸ਼ ਕੌਰ ਨੂੰ ਦਿੱਤਾ। ਇੱਥੇ ਦੱਸ ਦੇਈਏ ਕਿ ਬੀਬੀ ਪ੍ਰਕਾਸ਼ ਕੌਰ ਵੱਲੋਂ ਯੂਨੀਕ ਹੌਮ ਵਿੱਖੇ ਸੌਂਕੜੇ ਬੱਚੀਆਂ ਦਾ ਬੇਹਦ ਸ਼ਾਨਦਾਰ ਤਰੀਕੇ ਨਾਲ ਪਾਲਨ ਪੋਸ਼ਣ ਕੀਤਾ ਜਾ ਰਿਹਾ ਹੈ।

ਇਸ ਯੂਨੀਕ ਹੌਮ ਵਿੱਚ ਨਵਜੰਮੀਆਂ ਬੱਚੀਆਂ ਤੋਂ ਲੈ ਕੇ ਹਰ ਉਮਰ ਦੀਆਂ ਬੱਚੀਆਂ ਦੀ ਘਰੇਲੂ ਮਾਹੌਲ ਵਾਂਗ ਦੇਖ ਭਾਲ ਕੀਤੀ ਜਾਂਦੀ ਹੈ ਅਤੇ ਬੱਚੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਦਿੱਤੇ ਜਾ ਰਹੇ ਹਨ। ਬੀਬੀ ਜੀ ਨੂੰ ਮਿਲੇ ਇਸ ਪੁਰਸਕਾਰ ਨਾਲ ਜਲੰਧਰ ਸਮੇਤ ਪੰਜਾਬ ਭਰ ਵਿੱਚ ਖੁਸ਼ੀ ਦੀ ਲਹਿਰ ਹੈ।

Show More

Related Articles

Leave a Reply

Your email address will not be published. Required fields are marked *

Back to top button