
ਬਾਬਾ ਬਕਾਲਾ ਸਾਹਿਬ 20 ਜੂਨ (ਸੁਖਵਿੰਦਰ ਬਾਵਾ) : ਅਧਿਆਪਕ ਏਕਤਾ ਮੰਚ ਤਹਿਸੀਲ ਬਾਬਾ ਬਕਾਲਾ ਦੀ ਜਰੂਰੀ ਮੀਟਿੰਗ ਰੈਸਟ ਹਾਊਸ ਰਈਆ ਵਿਖੇ ਹੋਈ। ਇਸ ਵਿੱਚ ਤਹਿਸੀਲ ਬਾਬਾ ਬਕਾਲਾ ਦੇ ਅਧਿਆਪਕ ਆਗੂ ਸ਼ਾਮਿਲ ਹੋਏ। ਜਿਸ ਵਿੱਚ ਅਧਿਆਪਕਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਦਫਤਰਾਂ ਵੱਲੋਂ ਅਧਿਆਪਕਾਂ ਤੇ ਕੀਤੇ। ਜਾ ਰਹੇ ਸ਼ੋਸ਼ਣ ਵਿਰੁੱਧ ਰੋਸ ਪ੍ਵਗਟ ਕੀਤਾ ਗਿਆ।ਅਧਿਆਪਕਾਂ ਦੀਆਂ ਸੈਨਸਜ ਅਤੇ ਡਰੱਗ ਸੈਨਸਜ ਅਧੀਨ ਡਬਲ ਡਿਊਟੀਆਂ ਦਾ ਵਿਰੋਧ ਕੀਤਾ ਗਿਆ।ਤਹਿਸੀਲ ਬਾਬਾ ਬਕਾਲਾ ਅਧੀਨ ਆਉਂਦੇ ਬਲਾਕ ਰਈਆ-1 ਅਤੇ ਰਈਆ-2 ਦੇ ਅਧਿਆਪਕਾਂ ਦੀਆਂ ਡਿਊਟੀਆਂ ਹਲਕਾ ਜੰਡਿਆਲਾ ਗੁਰੂ ਵਿਖੇ ਲਗਾਈਆਂ ਗਈਆਂ ਹਨ,ਇਹਨਾਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ।
ਅਧਿਆਪਕਾਂ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਕਰਮਚਾਰੀਆਂ ਦੀ ਵੀ ਵੰਡਵੀਂ ਡਿਊਟੀ ਲਗਾਏ ਜਾਣ ਦੀ ਮੰਗ ਕੀਤੀ ਗਈ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਿੱਖਿਆ ਵਿਭਾਗ ਦੇ ਦਫਤਰਾਂ ਵਿੱਚ ਪਨਪ ਰਿਹਾ ਕਿਸੇ ਵੀ ਕਿਸਮ ਦਾ ਭ੍ਰਿਸਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਅਧਿਆਪਕ ਏਕਤਾ ਮੰਚ ਹੱਲ ਕਰਵਾਏਗਾ ਅਤੇ ਕਿਸੇ ਵੀ ਅਧਿਆਪਕ ਖਿਲਾਫ ਹੋ ਰਹੇ ਜਬਰ ਦਾ ਇੱਕ ਜੁੱਟ ਹੋ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਸਿਖਿਆ ਅਧਿਕਾਰੀਆਂ ਨਾਲ ਜਲਦ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਅਧਿਆਪਕ ਆਗੂ ਜਰਮਨਜੀਤ ਸਿੰਘ, ਪ੍ਰਸ਼ਾਂਤ , ਜਸਬੀਰ ਸਿੰਘ ਖਲਚੀਆਂ,ਮਹਿੰਦਰ ਸਿੰਘ ਟੌਂਗ, ਜਸਵਿੰਦਰਪਾਲ ਸਿੰਘ ਜੱਸ,ਅਰੁਣ ਕੁਮਾਰ,ਵਿਕਾਸ ਕੁਮਾਰ, ਕੁਲਵਿੰਦਰ ਬਾਵਾ, ਅਮਰਿੰਦਰ ਸਿੰਘ,ਸੁਨੀਲ ਦੱਤ,ਹਰਕੰਵਲ ਸਿੰਘ,ਦਿਲਬਾਗ ਸਿੰਘ,ਕਰਨਦੀਪ ਸਿੰਘ,ਸੁਖਵਿੰਦਰ ਸਿੰਘ,ਗੁਰਿੰਦਰ ਸਿੰਘ,ਮਨਜਿੰਦਰ ਸਿੰਘ,ਅਜੈਪਾਲ ਸਿੰਘ,ਗੁਰਬਿੰਦਰਜੀਤ ਸਿੰਘ,ਰਵੀ ਅਰੋੜਾ,ਸੂਰਜ ਪ੍ਰਕਾਸ਼,ਚਰਨਜੀਤ ਸਿੰਘ,ਵਿਪਨ ਕੁਮਾਰਅਤੇ ਹੋਰ ਅਧਿਆਪਕ ਆਗੂ ਹਾਜਰ ਹੋਏ।









