ताज़ा खबरपंजाब

ਮਲੋਟ ਵਿੱਚ ਕਰਵਾਈ ਜਾ ਰਹੀ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਕ੍ਰਿਕੇਟ ਲੀਗ

ਮਲੋਟ, 25 ਸਤੰਬਰ (ਜਗਦੀਪ ਧਵਨ) : ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕ੍ਰਿਕੇਟ ਲੀਗ ਅਤੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਸ ਸਾਲ ਵੀ ਕਈ ਸਥਾਨਕ ਕਲੱਬਾਂ ਅਤੇ ਖੇਡ ਅਕੈਡਮੀਆਂ ਵੱਲੋਂ ਅਜਿਹੇ ਆਯੋਜਨ ਕੀਤੇ ਜਾ ਰਹੇ ਹਨ। ਮਲੋਟ ਵਿੱਚ ਵੀ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਕ੍ਰਿਕੇਟ ਲੀਗ ਜੋਨੀ ਧਵਨ, ਸੰਦੀਪ ਮੱਕੜ ਅਤੇ ਲਵਲੀ ਭੱਟੀ ਵਲੋ ਕਾਰਵਾਈ ਜਾ ਰਹੀ ਹੈ।

ਇਸ ਲੀਗ ਵਿੱਚ ਕੁੱਲ 8 ਟੀਮਾਂ ਅਤੇ 112 ਖਿਡਾਰੀ ਹਿੱਸਾ ਲੈਣਗੇ। 27 ਤਰੀਕ ਐਤਵਾਰ ਸ਼ਾਮ ਨੂੰ ਇਸ ਲੀਗ ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਲੀਗ ਵਿੱਚ ਪਹਿਲਾ ਇਨਾਮ 41000 ਅਤੇ ਦੂਜਾ ਇਨਾਮ 31000 ਦਿੱਤਾ ਜਾਵੇਗਾ। ਪਹਲੇ ਅਤੇ ਦੂਜੇ ਨੰਬਰ ਦੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸ਼ੀਲਡਾਂ ਵੀ ਦਿੱਤੀਆਂ ਜਾਣਗੀਆਂ। ਲੀਗ ਦੇ ਹਰ ਗਰੇਡ ਦੇ ਬੈਸਟ ਖਿਡਾਰੀ ਨੂੰ ਸਪੋਰਟਸ ਬੂਟ ਦਿੱਤੇ ਜਾਣਗੇ।

Show More

Related Articles

Leave a Reply

Your email address will not be published. Required fields are marked *

Back to top button